ਵਿਦੇਸ਼ ਦੀ ਧਰਤੀ ”ਤੇ ਛਾ ਗਿਆ ਭਾਰਤੀ ਡਾਕਟਰ ਸੰਜੇ ਗੁਪਤਾ!

24ਵਾਸ਼ਿੰਗਟਨ, 20 ਮਈ ( ਪੀਡੀ ਬੇਉਰੋ ) ਅਮਰੀਕਾ ਵਿਚ ਇਕ ਭਾਰਤੀ ਨਿਊਰੋਸਰਜਨ ਸੰਜੇ ਗੁਪਤਾ ਦੀ ਪ੍ਰਸਿੱਧੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਟਵਿੱਟਰ ‘ਤੇ ਉਹ ਅਮਰੀਕਾ ਦਾ ਦੂਜਾ ਸਭ ਤੋਂ ਪ੍ਰਸਿੱਧ ਡਾਕਟਰ ਬਣ ਕੇ ਉੱਭਰਿਆ ਹੈ। ਸੰਜੇ ਗੁਪਤਾ ਦੇ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ‘ਤੇ 20 ਲੱਖ ਫਾਲੋਅਰਜ਼ ਹਨ। ਸੰਜੇ ਗੁਪਤਾ ਦੀ ਇਸ ਉਪਲੱਬਧੀ ਬਾਰੇ ਇਕ ਨਵੇਂ ਅਧਿਐਨ ਵਿਚ ਪਤਾ ਲੱਗਾ ਹੈ। ਇਹ ਅਧਿਐਨ ੱਆਸਟ੍ਰੇਲੀਅਨ ਯੂਨੀਵਰਸਿਟੀ ਵੱਲੋਂ ਅਮਰੀਕਾ ਵਿਚ 2006 ਤੋਂ 2015 ਤੱਕ ਮੈਡੀਕਲ ਪ੍ਰੋਫੈਸ਼ਨਲ ਦੀਆਂ ਟਵੀਟਿੰਗ ਦੀਆਂ ਆਦਤਾਂ ਬਾਰੇ ਕੀਤਾ ਗਿਆ ਸੀ। ਟਵਿੱਟਰ ‘ਤੇ ਗੁਪਤਾ ਦੇ ਕੁੱਲ 2,031,428 ਫਾਲੋਅਰਸ ਹਨ।
ਡਾ. ਗੁਪਤਾ ਅਟਲਾਂਟਾ ਵਿਚ ਗਰੈਡੀ ਮੈਮੋਰੀਅਲ ਹਸਪਤਾਲ ਵਿਚ ਨਿਊਰੋਸਰਜਰੀ ਸੇਵਾ ਦੇ ਐਸੋਸੀਏਟ ਚੀਫ ਦੇ ਤੌਰ ‘ਤੇ ਸੇਵਾਵਾਂ ਦੇ ਰਹੇ ਹਨ। ਇਸ ਤੋਂ ਇਲਾਵਾ ਉਹ ਐਮੋਰੀ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਵਿਚ ਨਿਊਰੋਸਰਜਰੀ ਦੇ ਅਸਿਸਟੈਂਟ ਪ੍ਰੋਫੈਸਰ ਵੀ ਹਨ। ਗੁਪਤਾ ਹੁਣ ਤੱਕ ਕਈ ਐਮੀ ਐਵਾਰਡਸ ਜਿੱਤ ਚੁੱਕੇ ਹਨ। ਉਹ ਆਪਣੇ ਟਵਿੱਟਰ ਅਕਾਊਂਟ ਦੀ ਵਰਤੋਂ ਵੀ ਪ੍ਰੋਫੈਸ਼ਨਲ ਤੌਰ ‘ਤੇ ਕਰਦੇ ਹਨ। ਟਵਿੱਟਰ ‘ਤੇ ਫਾਲੋ ਕੀਤੇ ਜਾ ਰਹੇ ਟਾਪ ਤਿੰਨ ਡਾਕਟਰਾਂ ਵਿਚ ਡਾ. ਡ੍ਰਿਊ ਪਿੰਸਕੀ, ਡਾ. ਸੰਜੇ ਗੁਪਤਾ ਅਤੇ ਡਾ. ਅਸਾ ਐਂਡ੍ਰੀਊ ਸ਼ਾਮਲ ਹਨ।

468 ad

Submit a Comment

Your email address will not be published. Required fields are marked *