ਵਿਦੇਸ਼ੀ ਕਰੰਸੀ ”ਤੇ ਛਾਈ ”ਸਰਦਾਰੀ” ; ਫੇਸਬੁੱਕ ”ਤੇ ਲੱਗੀ ”ਲਾਈਕਸ” ਦੀ ਝੜੀ

3ਫਰੀਦਕੋਟ ,18 ਮਈ ( ਜਗਦੀਸ਼ ਬਾਮਬਾ ) ਪੰਜਾਬੀਆਂ ਦੀ ਖਾਸੀਅਤ ਹੈ ਕਿ ਉਹ ਦੁਨੀਆ ਦੇ ਜਿਸ ਕੋਨੇ ਵਿਚ ਵੀ ਜਾਂਦੇ ਹਨ ਆਪਣੀ ਵੱਖਰੀ ਛਾਪ ਛੱਡਦੇ ਹੋਏ ਪੰਜਾਬੀਅਤ ਦੀ ਮਹਿਕ ਖਿਲਾਰਦੇ ਹਨ ਅਤੇ ਉਸ ਦੇਸ਼ ਦੀ ਤਰੱਕੀ ਲਈ ਅਥਾਹ ਮਿਹਨਤ ਕਰਦੇ ਹਨ। ਪੰਜਾਬੀਆਂ ਦੀ ਇਸੇ ਖਾਸੀਅਤ ਕਰਕੇ ਕੈਨੇਡਾ ਵਰਗੇ ਮੁਲਕ ਦੀ ਸਰਕਾਰ ਨੇ ਆਪਣੀ ਸੰਸਦ ਵਿਚ ਪੰਜਾਬੀਆਂ ਨੂੰ ਸਭ ਤੋਂ ਵੱਧ ਸ਼ਮੂਲੀਅਤ ਦਿੱਤੀ ਹੈ ਪਰ ਫਿਜ਼ੀ ਸਰਕਾਰ ਨੇ ਇਸ ਤੋਂ ਇਕ ਕਦਮ ਅਗਾਂਹ ਪੁੱਟਦੇ ਹੋਏ ਆਪਣੀ ਕਰੰਸੀ ‘ਤੇ ਪੰਜਾਬੀ ਸਿੱਖ ਦੀ ਤਸਵੀਰ ਛਾਪ ਕੇ ਪੰਜਾਬੀਆਂ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ।
ਜੀ ਹਾਂ, ਫਿਜ਼ੀ ਦੇ ਵਿਕਾਸ ਵਿਚ ਪੰਜਾਬੀਆਂ ਦੇ ਯੋਗਦਾਨ ਨੂੰ ਧਿਆਨ ਵਿਚ ਰੱਖਦੇ ਹੋਏ ਫਿਜ਼ੀ ਦੇ ਰਿਜ਼ਰਵ ਬੈਂਕ ਨੇ ਸਪੈਸ਼ਲ ਕਰੰਸੀ ਨੋਟ ‘ਤੇ ਦੂਜੇ ਵਰਗਾਂ ਦੇ ਨਾਲ-ਨਾਲ ਸਿੱਖ ਵਰਗ ਨੂੰ ਵੀ ਬਰਾਬਰ ਤਵੱਜੋਂ ਦਿੱਤੀ ਹੈ। ਬੈਂਕ ਵਲੋਂ ਜਾਰੀ 2 ਡਾਲਰ ਦੇ ਨੋਟ ‘ਤੇ ਸਿੱਖ ਦੀ ਤਸਵੀਰ ਛਾਪੀ ਗਈ ਹੈ। ਇਸ ਨੋਟ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਫੇਸਬੁੱਕ ‘ਤੇ ਇਸ ਨੋਟ ਨੂੰ ਸ਼ੇਅਰ ਕਰਨ ਵਾਲੇ ਕਪੂਰਥਲਾ ਨਿਵਾਸੀ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਵਿਦੇਸ਼ੀ ਕਰੰਸੀ ‘ਤੇ ਸਿੱਖ ਦੀ ਸ਼ਮੂਲੀਅਤ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ।

468 ad

Submit a Comment

Your email address will not be published. Required fields are marked *