ਵਿਦੇਸ਼ਾਂ ‘ਚ ਨਾਮਣਾ ਖੱਟਣ ਵਾਲਾ ਗਤਕਾ ਗਰੁੱਪ ਹੋਇਆ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ

ਤਰਨਤਾਰਨ: ਸਿੱਖ ਮਾਰਸ਼ਲ ਆਰਟ ਗਤਕੇ ਨੂੰ ਜਿਉਂਦਾ ਰੱਖਣ ਲਈ ਤਰਨਤਾਰਨ ਦਾ ਬੀਰ ਖਾਲਸਾ ਗਤਕਾ ਗਰੁੱਪ ਕਈ ਪ੍ਰਦਰਸ਼ਨ ਕਰਕੇ ਨਾਮਣਾ ਖੱਟ ਚੁੱਕਾ ਹੈ। ਬੀਰ ਖਾਲਸਾ ਗਤਕਾ ਗਰੁੱਪ ਨੇ ਸਾਰੀਆਂ ਟੀਮਾਂ ਨੂੰ ਪਛਾੜਦੇ ਹੋਏ ਵਰਲਡ ਰਿਕਾਰਡ ਬਣਾਇਆ ਹੈ। ਇਹ ਟੀਮ ਆਪਣਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਵੀ ਦਰਜ Gatkaਕਰਵਾ ਚੁੱਕੀ ਹੈ। ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਪੂਰੀ ਦੁਨੀਆਂ ‘ਚ ਵੱਖਰੀ ਪਛਾਣ ਬਣਾਉਣ ਵਾਲੀ ਇਸ ਟੀਮ ਦੀ ਭਾਰਤ ਸਰਕਾਰ ਨੇ ਸਾਰ ਨਹੀਂ ਲਈ। 
ਬੀਰ ਖਾਲਸਾ ਗਤਕਾ ਗਰੁੱਪ ਦੇ ਮੈਂਬਰ ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਭਾਰਤ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਉਹ ਅਮਰੀਕਾ, ਪਾਕਿਸਤਾਨ, ਚੀਨ ਅਤੇ ਜਰਮਨ ਵਿਚ ਹੋਣ ਜਾ ਰਹੇ ਮੁਕਾਬਲਿਆਂ ਵਿਚ ਵੀ ਆਪਣੇ ਦੇਸ਼ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾ ਸਕਦੇ ਹਨ। 
ਜ਼ਿਕਰਯੋਗ ਹੈ ਕਿ 1995 ‘ਚ ਬੀਰ ਖਾਲਸਾ ਗਤਕਾ ਗਰੁੱਪ ਹੋਂਦ ਵਿਚ ਆਇਆ ਸੀ। ਅੱਜ ਇਸ ਦੀ ਪਛਾਣ ਵਿਸ਼ਵ ਭਰ ਵਿਚ ਹੈ। ਇਹ ਟੀਮ ਇੰਡੀਆਸ ਗਾਟ ਟੈਲੇਂਟ ਵਿਚ ਆਪਣੇ ਕਰਤੱਬ ਦਿਖਾ ਕੇ ਰਨਰ ਅੱਪ ਰਹਿ ਚੁੱਕੀ ਹੈ। ਫਿਲਹਾਲ ਬੀਰ ਖਾਲਸਾ ਸਿੱਖੀ ਦੀ ਅਲੋਪ ਹੋ ਰਹੀ ਕੀਮਤੀ ਚੀਜ਼ ਨੂੰ ਬਚਾਉਣ ਲਈ ਮਿਹਨਤ ਕਰ ਰਿਹਾ ਹੈ, ਲੋੜ ਹੈ ਸਰਕਾਰ ਨੂੰ ਇਨ੍ਹਾਂ ਦੀ ਬਾਂਹ ਫੜਨ ਦੀ।

468 ad