ਵਿਜੀਲੈਂਸ ਬਿਊਰੋ ਨੇ ਸੈਂਟਰਲ ਜੇਲ ਦੇ ਸਿਪਾਹੀ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਫੜਿਆ

bribe-storyਚੰਡੀਗੜ, 2 ਮਈ: ਵਿਜੀਲੈਂਸ ਬਿਊਰੋ ਨੇ ਸੈਂਟਰਲ ਜੇਲ ਪਟਿਆਲਾ ਦੇ ਸਿਪਾਹੀ ਮਨਜੀਤ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਗਿਰਫਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱੱਦਈ ਸੱਤਪਾਲ ਕੌਰ ਦਾ ਲੜਕਾ ਹਰਚਰਨਵੀਰ ਸਿੰਘ, ਪਤਨੀ ਨਾਲ ਘਰੇਲੂ ਲੜਾਈ-ਝਗੜੇ ਕਾਰਨ 11ਅਪ੍ਰੈਲ,2016 ਤੋਂ 30 ਦਿਨਾਂ ਲਈ ਸੈਂਟਰਲ ਜੇਲ•, ਪਟਿਆਲਾ ਵਿਖੇ ਬੰਦ ਸੀ।। ਸਿਪਾਹੀ ਮਨਜੀਤ ਸਿੰਘ, ਸੈਂਟਰਲ ਜੇਲ• ਪੁਲਿਸ ਮੁਲਾਜ਼ਮ ਨੇ ਮੁਦੱਈ ਨੂੰ ਜੇਲ• ਵਿਚ ਉਸਦੀ ਸਾਂਭ-ਸੰਭਾਲ ਅਤੇ ਕੁੱਟਮਾਰ ਨਾ ਕਰਨ ਬਦਲੇ 3,50,000/- ਰੁਪਏ ਦੀ ਮੰਗ ਕੀਤੀ, 1,50,000/- ਰੁਪਏ ਇਸੇ ਮਹੀਨੇ ਦੀ 10 ਤਾਰੀਖ਼ ਤੱਕ ਅਤੇ ਬਾਕੀ ਰਹਿੰਦੇ 2,00,000/- ਰੁਪਏ ਜੂਨ ਮਹੀਨੇ ਤੱਕ ਲੈਣ ਦਾ ਸੌਦਾ ਤੈਅ ਹੋ ਗਿਆ।ਇਸ ਰਕਮ ਤੋਂ ਇਲਾਵਾ ਆਪਣੀ ਸੇਵਾ ਪਾਣੀ ਲਈ 10,000/- ਰੁਪਏ ਦੀ ਹੋਰ ਮੰਗ ਕੀਤੀ।
ਬੁਲਾਰੇ ਨੇ ਦੱਸਿਆ ਕਿ ਸੱਤਪਾਲ ਕੌਰ ਦੀ ਸ਼ਿਕਾਇਤ ਤੇ ਸਿਪਾਹੀ ਮਨਜੀਤ ਸਿੰਘ ਨੂੰ 10,000 ਰੁਪਏ ਰਿਸ਼ਵਤ ਵਜੋਂ ਹਾਂਸਲ ਕਰਦੇ ਡੀ.ਐਸ.ਪੀ. ਕੇ.ਡੀ.ਸ਼ਰਮਾ ਅਤੇ ਉਨਾਂ ਦੀ ਟੀਮ ਨੇ ਰੰਗੇਂ ਹੱਥੀਂ ਗਿਰਫਤਾਰ ਕੀਤਾ ਹੈ।

468 ad

Submit a Comment

Your email address will not be published. Required fields are marked *