ਵਿਕਟੋਰੀਆ ਡੇਅ ਮੌਕੇ ਆਤਿਸ਼ਬਾਜ਼ੀ

ਟਰਾਂਟੋ- ਅੱਜ ਵਿਕਟੋਰੀਆ ਡੇਅ ਦੇ ਮੌਕੇ ਤੇ ਟਰਾਂਟੋ ਵਿਚ ਮਨਾਏ ਜਾ ਰਹੇ ਜਸ਼ਨਾਂ ਦਰਮਿਆਨ ਵਿਸ਼ੇਸ਼ ਆਤਿਸ਼ਬਾਜ਼ੀ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਸਰਕਾਰੀ ਤੌਰ Prince Charles1ਤੇ ਇਹ ਆਤਿਸ਼ਬਾਜ਼ੀ ਰਾਤੀ 10 ਵਜੇ ਐਸਬ੍ਰਿਜ ਬੇਅ ਪਾਰਕ ਇਲਾਕੇ ਵਿਚ ਹੋਵੇਗੀ, ਜਿੱਥੇ ਹੋਣ ਵਾਲੀ ਆਤਿਸ਼ਬਾਜ਼ੀ ਦੇ ਰੰਗ ਸਾਰੇ ਪਾਸੇ ਦੇਖੇ ਜਾ ਸਕਣਗੇ। ਇਸ ਸਾਲਾਨਾ ਸਮਾਰੋਹ ਦਰਮਿਆਨ ਹਜ਼ਾਰਾਂ ਲੋਕੀ ਸ਼ਾਮਲ ਹੋਣਗੇ। ਸਿਟੀ ਦੇ ਸਲਾਹਕਾਰੀ ਮੈਂਬਰਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਨਿੱਜੀ ਵਹੀਕਲ ਇਸ ਦਰਮਿਆਨ ਨਾ ਵਰਤਣ ਅਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ। ਟੀ ਟੀ ਸੀ ਨੇ ਆਤਿਸ਼ਬਾਜ਼ੀ ਦਾ ਆਨੰਦ ਲੈਣ ਲਈ ਵਿਸ਼ੇਸ਼ ਤੌਰ ਤੇ ਬੱਸਾਂ ਦਾ ਪ੍ਰਬੰਧ ਕੀਤਾ ਹੈ।
ਅੱਜ ਵਿਕਟੋਰੀਆ ਡੇਅ ਵਾਲੇ ਦਿਨ ਸਾਰੇ ਲਿਕਰ ਸਟੋਰਾਂ ਸਮੇਤ ਗਰੋਸਰੀ ਸਟੋਰ ਬੈਂਕ, ਸਟਾਕ ਐਕਸਚੇਂਜ, ਸਰਕਾਰੀ ਦਫਤਰ, ਲਾਇਬ੍ਰੇਰੀਆਂ ਅਤੇ ਸਕੂਲ ਬੰਦ ਹਨ।

468 ad