ਵਾਈਟ ਹਾਊਸ ਤੱਕ ਪਹੁੰਚੇ ਆਈਐੱਸਆਈਐੱਸ ਦੇ ਅੱਤਵਾਦੀ!

ਵਾਸ਼ਿੰਗਟਨ—ਇਰਾਕ ਅਤੇ ਸੀਰੀਆ ਵਿਚ ਹਿੰਸਾ ਫੈਲਾ ਰਹੇ ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ (ਆਈ. ਐੱਸ. ਆਈ. ਐੱਸ.) ਦੇ  ਅਮਰੀਕਾ ਤੱਕ ਨੈੱਟਵਰਕ ਹੋਣ ਦੀਆਂ ਖਬਰਾਂ ਨੇ ਹਫੜਾ-ਦਫੜੀ ਮਚਾ ਦਿੱਤੀ  ਹੈ। ਵਾਈਟ ਹਾਊਸ ਦੇ ਸਾਹਮਣੇ ਖਿੱਚੀ ਗਈ ਇਕ ਤਸਵੀਰ ਨੇ ਅਮਰੀਕੀ ਸੀਕ੍ਰੇਟ ਸਰਵਿਸ ਵਿਚ ਸਨਸਨੀ ਫੈਲਾ ਦਿੱਤੀ ਸੀ।
ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਇਕ ਤਸਵੀਰ ਵਿਚ ਅਗਿਆਤ ਵਿਅਕਤੀ ਵ੍ਹਾਈਟ ਹਾਊਸ ਦੇ ਸਾਹਮਣੇ ਸਮਾਰਟ ਫੋਨ ਲੈ ਕੇ ਖੜ੍ਹਾ ਹੈ, ਜਿਸ ਦੀ  ਸਕ੍ਰੀਨ ਆਈ. ਐੱਸ. ਆਈ. ਐੱਸ. ਦਾ ਝੰਡਾ ਦਿਖਾਈ ਦੇ ਰਿਹਾ ਹੈ। 
ਪੈਨਸਿਲਵੇਨੀਆ ਐਵਨਿਊ ਸਥਿਤ ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਦੀ ਇਹ ਤਸਵੀਰ ਰਾਤ ਦੇ ਸਮੇਂ ਲਈ ਗਈ ਸੀ। ਸਮਾਰਟ ਫੋਨ ਦੀ ਬੈਕਰਾਉਂਡ ਵਿਚ ਵ੍ਹਾਈਟ ਹਾਊਸ ਦਾ ਉੱਤਰੀ ਹਿੱਸਾ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਟਵੀਟ ਲਿਖਿਆ ਸੀ, ”ਅਸੀਂ ਇੱਤੇ ਤੱਕ ਪਹੁੰਚ ਚੁੱੱਕੇ ਹਾਂ ਅਤੇ ਛੇਤੀ ਹੀ ਅਮਰੀਕਾ ਸਾਡਾ ਨਿਸ਼ਾਨਾ ਹੋਵੇਗਾ।
ਉੱਧਰ ਉੱਤਰੀ ਸੀਰੀਆਈ ਸ਼ਹਿਰ ਰਾਕਾ ਦੇ ਸਕੂਲ ਵਿਚ ਆਈ. ਐੱਸ. ਆਈ. ਐੱਸ. ਸੰਗਠਨ ਨੇ ਬੱਚਿਆਂ ਦੇ ਲਈ ਇਕ ਨਵਾਂ ਪਾਠਕ੍ਰਮ ਸ਼ੁਰੂ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸੀਰੀਆ ਦੀ ਮਨੁੱਖੀ ਅਧਿਕਾਰੀ ਸੰਸਥਾ ਨੇ ਦਿੱਤੀ ਹੈ।

468 ad