ਵਰਲਡ ਸਿੱਖ ਕਨਵੈਂਸ਼ਨ ਪ੍ਰਤੀ ਲੋਕਾਂ ਵਿੱਚ ਉਤਸ਼ਾਹ ਜਾਗਿਆ, ਜਸਟਿਸ ਕਾਟਜੂ, ਡਾ. ਚੀਮਾ, ਪ੍ਰਭਸ਼ਰਨਬੀਰ ਸਿੰਘ ਅਤੇ ਜਥੇਦਾਰ ਹਵਾਰਾ ਦੇ ਮਾਤਾ ਜੀ ਸ਼ਾਮਲ ਹੋਣਗੇ

news phoro

ਬਰੈਂਪਟਨ (ਉਨਟਾਰੀਓ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਵਲੋਂ ਸੱਦੀ ਗਈ ਵਰਲਡ ਸਿੱਖ ਕਨਵੈਂਸ਼ਨ ਪ੍ਰਤੀ ਲੋਕਾਂ ਵਿੱਚ ਉਤਸ਼ਾਹ ਪੈਦਾ ਹੋ ਗਿਆ ਹੈ। ਲੋਕਾਂ ਵਲੋਂ ਮਿਲ ਰਹੇ ਹੁੰਗਾਰੇ ਤੋਂ ਪਤਾ ਲੱਗ ਰਿਹਾ ਹੈ ਕਿ ਲੋਕ ਭਾਰਤ ਦੇ ਰਿਟਾਇਰਡ ਜੱਜ ਜਸਟਿਸ ਮਾਰਕੰਡੇ ਕਾਟਜੂ ਦੇ ਵਿਚਾਰ ਸੁਣਨ ਨੂੰ ਉਤਾਵਲੇ ਹਨ। ਇਸ ਤੋਂ ਇਲਾਵਾ ਡਾæ ਇਕਤਦਾਰ ਕਰਾਮਤ ਚੀਮਾ ਅਤੇ ਪ੍ਰਭਸ਼ਰਨਬੀਰ ਸਿੰਘ ਵਲੋਂ ਇਤਹਾਸਕ ਗਹਿਰਾਈ ਮਾਪਣ ਵਾਲੇ ਭਾਸ਼ਨ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹ ਵਿਚਾਰ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ। ਹੰਸਰਾ ਨੇ ਕਿਹਾ ਕਿ ਜਿਸ ਦਿਨ ਤੋਂ ਕਨਵੈਂਸ਼ਨ ਦਾ ਐਲਾਨ ਹੋਇਆ ਹੈ, ਲੋਕਾਂ ਦੇ ਟੈਲੀਫੋਨ ਆ ਰਹੇ ਸਨ, ਪਰ ਇਸ ਹਫਤੇ ਇਨ੍ਹਾਂ ਕਾਲਾਂ ਦੀ ਗਿਣਤੀ ਬਹੁਤ ਵੱਧ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਦੇ ਉਨਟੇਰੀਓ ਸੂਬੇ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਫਤਿਹਗੜ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਪੂਜਨੀਕ ਮਾਤਾ ਜੀ ਇਸ ਕਨਵੈਂਸ਼ਨ ਵਿੱਚ ਸ਼ਾਮਲ ਹੋ ਰਹੇ ਹਨ। ਫੇਸਬੁੱਕ ਰਾਹੀਂ ਕੀਤੇ ਇਸ ਐਲਾਨ ਨੇ ਇਸ ਕਨਵੈਂਸ਼ਨ ਪ੍ਰਤੀ ਲੋਕਾਂ ਵਿੱਚ ਉਤਸ਼ਾਹ ਪੈਦਾ ਕੀਤਾ ਹੈ। ਉਨ੍ਹਾਂ ਦੱਸਿਆ ਇਸ ਕਨਵੈਂਸ਼ਨ ਵਿੱਚ ਕੌਮੀ ਅਤੀਤ ਦੇ ਸੰਦਰਭ ਵਿੱਚ ਭਵਿੱਖ ਦੀ ਗੱਲ ਕੀਤੀ ਜਾਵੇਗੀ। ਭਾਈ ਕਰਨੈਲ ਸਿੰਘ ਨੇ ਅਪੀਲ ਕੀਤੀ ਕਿ ਸਾਨੂੰ ਇਸ ਕਨਵੈਂਸ਼ਨ ਨੂੰ ਸਹੀ ਮਾਅਨਿਆਂ ਵਿੱਚ ਨੇਪਰੇ ਚਾੜਨ ਲਈ, ਵਲੰਟੀਅਰਾਂ ਦੀ ਸਖ਼ਤ ਜਰੂਰਤ ਹੈ। ਕ੍ਰਿਪਾ ਕਰਕੇ ਕੌਮੀ ਕਾਜ਼ ਵਿੱਚ ਯੋਗਦਾਨ ਪਾਓ ਜੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਦੇ ਉਨਟਾਰੀਓ ਦੇ ਜਨਰਲ ਸਕੱਤਰ ਜਗਦੇਵ ਸਿੰਘ ਤੂਰ ਨੇ ਦੱਸਿਆ ਕਿ ਭਾਵੇਂ ਕਿ ਇਸ ਕਨਵੈਂਸ਼ਨ ਨੂੰ ਪਹਿਲਾਂ ਹੀ ਬਹੁਤ ਨਿੱਗਰ ਲੀਹਾਂ ਤੇ ਉਲੀਕਿਆ ਗਿਆ ਹੈ, ਪਰ ਇਸ ਵਿੱਚ ਹੋਰ ਐਲਾਨਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਡੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਵਲੋਂ ਲਗਾਤਾਰ ਇਸੇ ਕੋਸ਼ਿਸ਼ ਵਿੱਚ ਹਨ ਕਿ ਇਸ ਕਨਵੈਂਸ਼ਨ ਨੂੰ ਹਰ ਪੱਖ ਤੋਂ ਸਾਰਥਕ, ਅਰਥਪੂਰਨ, ਅਗਾਂਹਵਧੂ, ਭਾਵਪੂਰਨ ਅਤੇ ਨਿਸ਼ਾਨੇ ਨੂੰ ਪ੍ਰਣਾਈ ਹੋਈ ਬਣਾਇਆ ਜਾਵੇ। ਤੂਰ ਨੇ ਕਿਹਾ ਕਿ ਇਹੀ ਕਾਰਣ ਹੈ ਕਿ ਇਹ ਕਨਵੈਂਸ਼ਨ, ਖਰਚੇ ਪੱਖੋਂ ਕਾਫੀ ਭਾਰੀ ਪੈ ਰਹੀ ਹੈ, ਪਰ ਸੰਗਤ ਦਾ ਕਾਫੀ ਸਹਿਯੋਗ ਮਿਲ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਦੇ ਕਨਵੀਨਰ ਗੁਰਮੀਤ ਸਿੰਘ ਗਰੇਵਾਲ ਨੇ ਮੈਂਬਰਾਂ ਦੀ ਮੀਟਿੰਗ ਨੁੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਕਨਵੈਂਸ਼ਨ ਦੀ ਬੜੀ ਸਖ਼ਤ ਲੋੜ ਸੀ ਜਿਸ ਦੀ ਪੂਰਤੀ ਲਈ ਸੁਖਮਿੰਦਰ ਸਿੰਘ ਹੰਸਰਾ ਦੀ ਅਗਵਾਹੀ ਹੇਠ ਸਾਰੇ ਵੀਰਾਂ ਨੇ ਉਪਰਾਲਾ ਕਰਕੇ ਇਸ ਨੂੰ ਉਲੀਕਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਉਨਟਾਰੀਓ ਭਰ ਦੀਆਂ ਸਮੂਹ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ, ਖੇਡ ਕਲੱਬਾਂ ਅਤੇ ਸੋਸ਼ਲ ਸੰਸਥਾਵਾਂ ਇਸ ਕਨਵੈਂਸ਼ਨ ਵਿੱਚ ਸਿੱਖ ਕੌਮ ਦੇ ਦਰਦਾਂ ਦੀ ਕਹਾਣੀ ਅਤੇ ਭਵਿੱਖ ਦੇ ਪ੍ਰੋਗ੍ਰਾਮਾਂ ਪ੍ਰਤੀ ਜਾਗਰੂਕ ਹੋਣ।
ਇਸ ਮੌਕੇ ਸ੍ਰæ ਅਵਤਾਰ ਸਿੰਘ ਪੂਨੀਆ, ਜਿੰਨ੍ਹਾਂ ਨੇ ਇਸ ਕਨਵੈਂਸ਼ਨ ਨੂੰ ਸਫਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਜ਼ੋਰ ਲਾਇਆ ਹੋਇਆ ਹੈ, ਨੇ ਕਿਹਾ ਕਿ ਜਸਟਿਸ ਕਾਟਜੂ ਵਰਗੇ ਨਾਮੀ ਬੁਲਾਰੇ ਜਿਹੜੇ ਭਾਰਤੀ ਨਿਆਂ ਅਵਸਥਾ ਨਾਲ ਸਿੱਧੇ ਜੁੜੇ ਰਹੇ ਹਨ, ਡਾæ ਚੀਮਾ ਵਰਗੀ ਸਖ਼ਸ਼ੀਅਤ, ਜਿੰਨ੍ਹਾਂ ਨੂੰ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਭਾਸ਼ਨ ਦੇਣ ਲਈ ਅਕਸਰ ਬੁਲਾਇਆ ਜਾਂਦਾ ਹੈ ਅਤੇ ਪ੍ਰਭਸਰਨਬੀਰ ਸਿੰਘ ਵਰਗੇ ਨੌਜੁਆਨ ਜਿੰਨ੍ਹਾਂ ਨੇ ਭਵਿੱਖ ਵਿੱਚ ਕੌਮ ਨੂੰ ਅਕਾਦਮਿਕ ਸੇਧ ਦੇਣੀ ਹੈ, ਨੂੰ ਇੱਕ ਮੰਚ ਤੇ ਬੁਲਾਇਆ ਜਾਣਾ, 30 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ। ਉਪਰੋਂ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਦਾ ਸਨਮਾਨ ਇਸ ਕੰਨਵੈਂਸ਼ਨ ਨੂੰ ਹੋਰ ਵੀ ਮਹੱਤਵ ਪ੍ਰਦਾਨ ਕਰਦਾ ਹੈ। ਉਨ੍ਹਾਂ ਸਮੂਹ ਪੰਥਕ ਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਹੁਮ ਹੁਮਾਂ ਕੇ ਪ੍ਰੀਵਾਰਾਂ ਸਮੇਤ ਇਸ ਕਨਵੈਂਸ਼ਨ ਵਿੱਚ ਸ਼ਾਮਲ ਹੋਣ।
ਵਰਲਡ ਸਿੱਖ ਕਨਵੈਂਸ਼ਨ 7 ਫਰਵਰੀ ਦਿਨ ਐਤਵਾਰ ਨੂੰ 11 ਵਜ੍ਹੇ “ਕਨੇਡੀਅਨ ਕਨਵੈਂਸ਼ਨ ਸੈਂਟਰ” 79 ਬਰੈਮਸਟੀਲ ਰੋਡ (ਸਿੱਖ ਲਹਿਰ ਗੁਰਦੁਆਰਾ ਸਾਹਿਬ ਕੋਲ) ਹੋ ਰਹੀ ਹੈ। ਕਨਵੈਂਸ਼ਨ ਸੈਂਟਰ ਬਹੁਤ ਵੱਡਾ ਹੈ ਅਤੇ 2000 ਦੀ ਸਮਰੱਥਾ ਰੱਖਦਾ ਹੈ। ਇਸ ਨੂੰ ਨੱਕੋ ਨੱਕ ਭਰਨ ਦੀ ਜ਼ਿੰਮੇਵਾਰੀ ਪੰਥਕ ਦਰਦੀਆਂ ਦੀ ਹੈ।

468 ad

Submit a Comment

Your email address will not be published. Required fields are marked *