ਵਰਜੀਨੀਆ ‘ਚ ਤੇਲ ਨਾਲ ਭਰੇ ਟੈਂਕਰਾਂ ਵਾਲੀ ਟ੍ਰੇਨ ਪੱਟੜੀ ਤੋਂ ਉਤਰੀ

ਵਾਸ਼ਿੰਗਟਨ- ਅਮਰੀਕੀ ਸੂਬਾ ਵਰਜਨੀਆ ਦੇ ਲਿੰਕਬਰਗ ‘ਚ ਬੁੱਧਵਾਰ ਨੂੰ ਤੇਲ ਦੇ ਟੈਂਕਰ ਲਿਜਾ ਰਹੀ ਇਕ ਮਾਲਵਾਹਕ ਰੇਲਗੱਡੀ ਪੱਟੜੀ ਤੋਂ ਹੇਠਾਂ ਉਤਰ ਗਈ ਅਤੇ ਇਸ ‘ਚ ਅੱਗ ਲੱਗ ਗਈ। ਸਥਾਨਕ ਅਧਿਕਾਰੀਆਂ ਅਤੇ ਟਰਾਂਸਪੋਰਟ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ Varzineaਰੇਲਗੱਡੀ ਦੇ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਟੈਂਕਰਾਂ ‘ਚ ਭਰਿਆ ਤੇਲ ਇਕ ਸਥਾਨਕ ਨਦੀ ‘ਚ ਵਹਿ ਗਿਆ।
ਸੂਤਰਾਂ ਮੁਤਾਬਕ ਰੇਲ ਗੱਡੀ ਦੇ ਮਾਲਕ ਸੀ. ਐਸ. ਐਕਸ ਕਾਰਪੋਰੇਸ਼ਨ ਨੇ ਇਕ ਬਿਆਨ ‘ਚ ਕਿਹਾ ਕਿ ਬੁੱਧਵਾਰ ਦੁਪਹਿਰ 2.30 ਵਜੇ ਸ਼ਿਕਾਗੋ ਤੋਂ ਵਰਜੀਨੀਆ ਜਾ ਰਹੀ ਮਾਲ ਗੱਡੀ ਦੇ 15 ਡੱਬੇ ਲਿੰਕਬਰਗ ਸ਼ਹਿਰ ‘ਚ ਪੱਟੜੀ ਤੋਂ ਉਤਰ ਗਏ। ਸ਼ੁਰੂਆਤੀ ਜਾਂਚ ਮੁਤਾਬਕ ਤਿੰਨ ਮਾਲਵਾਹਕ ਡੱਬਿਆਂ ‘ਚ ਅੱਗ ਵੀ ਲੱਗੀ ਸੀ, ਪਰ ਅੱਗ ‘ਤੇ ਛੇਤੀ ਹੀ ਕਾਬੂ ਪਾ ਲਿਆ ਗਿਆ। ਲਿੰਕਬਰਗ ਦੇ ਅਧਿਕਾਰੀਆਂ ਮੁਤਾਬਕ, ਡੱਬਿਆਂ ਦੇ ਪਟੜੀ ਤੋਂ ਉਤਰ ਜਾਣ ਕਾਰਨ ਡੱਬਿਆਂ ‘ਚ ਲੱਗੀ ਅੱਗ ਅਤੇ ਕਾਲਾ ਧੂੰਆਂ ਦੇਖਿਆ ਗਿਆ, ਪਰ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਇਸ ਵਿਚਾਲੇ, ਲਿੰਕ ਬਰਗ ਪ੍ਰਸ਼ਾਸਨ ਦੇ ਟਵਿਟਰ ਰਾਹੀਂ ਐਲਾਨ ਦਿੱਤਾ ਕਿ ਡੱਬਿਆਂ ਦੇ ਪਟੜੀ ਤੋਂ ਹੇਠਾਂ ਉਤਰਣ ਅਤੇ ਜੇਮਸ ਨਦੀ ‘ਚ ਹੋਏ ਕੱਚੇ ਤੇਲ ਦੇ ਰਿਸਾਅ ਨਾਲ ਸ਼ਹਿਰ ‘ਚ ਪੀਣ ਦੇ ਪਾਣੀ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਦੁਰਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚਲ ਸਕਿਆ ਹੈ।

468 ad