ਲੰਬੇ ਵਾਲਾਂ ਕਾਰਨ ਹੋ ਗਿਆ ਦਰਦਨਾਕ ਹਾਦਸਾ

Teen Killed After Hair Becomes Tangled In Steering Wheelਰੋਮ—ਇਟਲੀ ਦੀ ਖੂਬਸੂਰਤ 19 ਸਾਲਾ ਲੜਕੀ ਦੀ ਮੌਤ ਇਕ ਬੇਹੱਦ ਦਰਦਨਾਕ ਅਤੇ ਅਜੀਬ ਕਿਸਮ ਦੇ ਹਾਦਸੇ ਵਿਚ ਹੋਈ। ਲੜਕੀ ਦੇ ਲੰਬੇ ਵਾਲ ਉਸ ਦੀ ਕਾਰ ਦੀ ਸਟੀਅਰਿੰਗ ਵ੍ਹੀਲ ਵਿਚ ਫਸ ਗਏ ਅਤੇ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਹਾਦਸਾ ਹੋ ਗਿਆ। 
ਕੈਟਰੀਨਾ ਅਲਜੈਟਾ ਦੇ ਵਾਲਾਂ ਨੂੰ ਕੱਟ ਕੇ ਉਸ ਨੂੰ ਛੁਡਵਾਇਆ ਗਿਆ। ਹਾਦਸੇ ਕਾਰਨ ਲੱਗੀਆਂ ਸੱਟਾਂ ਕਾਰਨ ਉਸ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਕਾਰ ਵਿਚ ਉਸ ਦਾ ਭਰਾ ਵੀ ਸਵਾਰ ਸੀ, ਉਸ ਦੇ ਵੀ ਸੱਟਾਂ ਲੱਗੀਆਂ ਹਨ। ਇਸ ਲੜਕੀ ਦੀ ਮਾਂ ਲੋਕਲ ਇਟਾਲੀਅਨ ਕਸਬੇ ਵਿਚ ਇਕ ਐਂਬੂਲਸ ਰੈਸਕਿਊ ਐਮਰਜੈਂਸੀ ਸੇਵਾ ਵਿਚ ਲੱਗੀ ਹੋਈ ਹੈ। 
ਲੜਕੀ ਦੇ ਭਰਾ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਸ ਦੀ ਭੈਣ ਕੈਟਰੀਨਾ ਨੇ ਕਾਰ ਦਾ ਸ਼ੀਸ਼ਾ ਖੋਲ੍ਹਿਆ। ਸ਼ੀਸ਼ਾ ਖੋਲ੍ਹਣ ਦੇ ਨਾਲ ਹਵਾ ਕਾਰਨ ਉਸ ਦੇ ਵਾਲ ਉੱਡਣ ਲੱਗੇ ਤੇ ਕਾਰ ਦੇ ਸਟੀਅਰਿੰਗ ਵ੍ਹੀਲ ਵਿਚ ਫਸ ਗਏ। ਜਦੋਂ ਉਸ ਨੇ ਆਪਣੇ ਵਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ। ਹਾਦਸੇ ਵਿਚ ਸਾਹਮਣੇ ਆ ਰਹੀ ਇਕ ਦੂਜੀ ਕਾਰ ਵਿਚ ਸਵਾਰ ਦੋ ਭਰਾ ਵੀ ਜ਼ਖਮੀ ਹੋ ਗਏ।

468 ad