ਲੜਕੀਆਂ ਨੂੰ ਪੜ੍ਹਾਉਣਾ ਜ਼ਰੂਰੀ: ਮਿਸ਼ੇਲ ਓਬਾਮਾ

ਵਾਸ਼ਿੰਗਟਨ—ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ 200 ਨਾਈਜੀਰੀਆਈ ਲੜਕੀਆਂ ਦੇ Michale Obamaਅਗਵਾਕਾਂਡ ‘ਤੇ ਆਪਣੀ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਦੁਨੀਆ ਭਰ ਵਿਚ ਲੜਕੀਆਂ ਦੀ ਸਿੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਮਿਸ਼ੇਲ ਨੇ ਓਬਾਮਾ ਦੇ ਨਾਲ ਰੇਡੀਓ ਅਤੇ ਇੰਟਰਨੈੱਟ ‘ਤੇ ਹਫਤਾਵਾਰੀ ਸੰਬੋਧਨ ਵਿਚ ਮਲਾਲਾ ਦੀ ਕਹਾਣੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨਾਈਜੀਰੀਆ ਵਿਚ 200 ਲੜਕੀਆਂ ਨਾਲ ਜੋ ਹੋਇਆ ਉਹ ਅਜਿਹੀ ਇਕਲੌਤੀ ਕਹਾਣੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਹਾਣੀ ਹਰੇਕ ਦਿਨ ਦੋਹਰਾਈ ਜਾਂਦੀ ਹੈ, ਜਦੋਂ ਵਿਸ਼ਵ ਭਰ ਵਿਚ ਲੜਕੀਆਂ ਆਪਣਾ ਜੀਵਨ ਖਤਰੇ ਵਿਚ ਪਾ ਕੇ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ।
ਉਨ੍ਹਾਂ ਨੇ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰਨ ਕਿ ਹਰਕੇ ਲੜਕੀ ਨੂੰ ਸਿੱਖਿਆ ਮਿਲੇ ਤਾਂ ਜੋ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ।

468 ad