ਲੋਕ ਸਭਾ ਚੋਣਾਂ: ਨਤੀਜਿਆਂ ਵਾਲੇ ਦਿਨ ਚੌਕਸ ਰਹਿਣ ਬ੍ਰਿਟਿਸ਼ ਨਾਗਰਿਕ

ਲੰਡਨ—ਭਾਰਤ ਦੀ ਯਾਤਰਾ ਕਰ ਰਹੇ ਬ੍ਰਿਟਿਸ਼ ਨਾਗਰਿਕਾਂ ਨੂੰ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। Britishਨਤੀਜਿਆਂ ਵਾਲੇ ਦਿਨ ਹਿੰਸਾ ਹੋਣ ਦੇ ਖਦਸ਼ੇ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ।
ਬ੍ਰਿਟੇਨ ਦੇ ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ ਨੇ ਭਾਰਤ ਨਾਲ ਜੁੜੀ ਯਾਤਰਾ ਦੀ ਸਲਾਹ ਜਾਰੀ ਕਰਦੇ ਹੋਏ ਕਿਹਾ ਕਿ ਚੋਣ ਮਿਆਦ ਅਤੇ ਚੋਣ ਨਤੀਜਿਆਂ ਵਾਲੇ ਦਿਨ 16 ਮਈ ਨੂੰ ਸਾਵਧਾਨ ਰਹੋ। ਰਾਜਨੀਤਿਕ ਰੈਲੀਆਂ ਅਤੇ ਭੀੜ ਤੋਂ ਬਚੋ ਅਤੇ ਸਥਾਨਕ ਮੀਡੀਆ ‘ਤੇ ਨਜ਼ਰ ਬਣਾਈ ਰੱਖਣ।
ਇਹ ਸਲਾਹ ਨਿਯਮਿਤ ਰੂਪ ਨਾਲ ਅਪਡੇਟ ਕੀਤੀ ਜਾਂਦੀ ਹੈ। ਇਸ ਦੇ ਅਨੁਸਾਰ ਹਰ ਸਾਲ 8 ਲੱਖ ਬ੍ਰਿਟਿਸ਼ ਨਾਗਰਿਕ ਭਾਰਤ ਦੀ ਯਾਤਰਾ ਕਰਦੇ ਹਨ ਅਤੇ ਜ਼ਿਆਦਾਤਰ ਲੋਕਾਂ ਨੂੰ ਆਪਣੀ ਯਾਤਰਾ ਦੌਰਾਨ ਕੋਈ ਸਮੱਸਿਆ ਨਹੀਂ ਹੁੰਦੀ।
ਯੂਰਪ ਦੇ ਵੱਖ-ਵੱਖ ਹਿੱਸਿਆਂ ‘ਚੋਂ ਇਸ ਸਾਲ ਸੈਲਾਨੀ ਵੱਡੀ ਗਿਣਤੀ ਵਿਚ ਇਸ ਸਾਲ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦੀਆਂ ਚੋਣਾਂ ਨੂੰ ਕਰੀਬ ਤੋਂ ਦੇਖਣ ਲਈ ਅਪ੍ਰੈਲ-ਮਈ ਦੇ ਮਹੀਨੇ ਵਿਚ ਭਾਰਤ ਦੀ ਯਾਤਰਾ ਲਈ ਆਏ ਹਨ।

468 ad