ਲੋਕਪ੍ਰਿਅਤਾ ‘ਚ ਫਾਡੀ, ਪਰ ਉਨਟਾਰੀਓ ਨੂੰ ਲੀਹ ਤੇ ਲਿਆ ਦਿਆਂਗੇ- ਹੂਡਾਕ

ਟਰਾਂਟੋ- ਉਨਟਾਰੀਓ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਲੀਡਰ ਟਿਮ ਹੂਡਾਕ ਨੇ ਖੁੱਲ੍ਹੇਆਮ ਸਵੀਕਾਰ ਕੀਤਾ ਹੈ ਕਿ ਬੇਸ਼ੱਕ ਉਹ ਲੋਕਪ੍ਰਿਅਤਾ ਦੇ ਮਾਮਲੇ ਵਿਚ ਬਾਕੀ NDP2ਪਾਰਟੀ ਲੀਡਰਾਂ ਤੋਂ ਕੁਝ ਪਿੱਛੇ ਹੋਣ ਪਰ ਉਹਨਾਂ ਦੇ ਕੋਲ ਉਨਟਾਰੀਓ ਨੂੰ ਦੁਬਾਰਾ ਲੀਹ ਉਤੇ ਲਿਆਉਣ ਦੇ ਲਈ ਕਾਰਗਰ ਯੋਜਨਾ ਹੈ। ਉਹਨਾਂ ਦਾ ਕਹਿਣਾ ਹੇ ਕਿ ਬੇਸ਼ੱਕ ਕਿਹਾ ਜਾ ਰਿਹਾ ਹੈ ਕਿ ਮੈਂ ਲੋਕਪ੍ਰਿਆ ਨਹੀਂ, ਪਰ ਮੈਂ ਅਜਿਹਾ ਨਹੀਂ ਸੋਚਦਾ। ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਲੋਕ ਸਾਡੀਆਂ ਯੋਜਨਾਵਾਂ ਦੇਣ ਅਤੇ ਸਾਡੀਆਂ ਭਵਿੱਖਮੁਖੀ ਨੀਤੀਆਂ ਉਤੇ ਧਿਆਨ ਦੇਣ।
ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਲੱਖਾਂ ਨੌਕਰੀਆਂ ਪੈਦਾ ਕਰਨ ਦੀ ਯੋਜਨਾ ਹੈ। ਸੂਬੇ ਵਿਚ ਨਿਵੇਸ਼ ਵਧਾਉਣ ਅਤੇ ਭਵਿੱਖੀ ਯੋਜਨਾਵਾਂ ਦੇ ਲਈ ਧਨ ਦੀ ਵਿਵਸਥਾ ਕਰਨ ਦੀਆਂ ਬਿਹਤਰੀਨ ਯੋਜਨਾਵਾਂ ਹਨ। ਅਧਿਆਪਕ ਮਾਪਿਆਂ ਦੀ ਸੰਤਾਨ ਟਿਮ ਹੂਡਾਕ ਦਾ ਪਰਿਵਾਰ ਚੈਕੋਸਲਵਾਕੀਆ ਤੋਂ ਇੱਥੇ ਆਇਆ ਸੀ।

468 ad