ਲੋਕਤੰਤਰ ਦੇ ਚੌਥੇ ਥੰਮ ਨੂੰ ਦਬਾਉਣ ਦੀ ਕੋਸ਼ਿਸ਼ ਬਰਦਾਸ਼ਤ ਤੋ ਬਾਹਰ : ਕਾਹਨ ਸਿੰਘ ਵਾਲਾ ‘ ਪਹਿਰੇਦਾਰ ‘ ਨਾਲ ਹੋ ਰਹੀਆਂ ਵਧੀਕੀਆਂ ਦਾ ਵੀ ਸਮਾਂ ਆਉਣ ਤੇ ਹਿਸਾਬ ਕੀਤਾ ਜਾਵੇਗਾ : ਹੰਸਰਾ

2ਫਰੀਦਕੋਟ , 10 ਮਈ ( ਜਗਦੀਸ਼ ਬਾਂਬਾ ) ਭਾਰਤ ਇੱਕ ਅਜਾਦ ਦੇਸ਼ ਹੈ ਤੇ ਇਸ ਵਿਚ ਲੋਕਤੰਤਰ ਦਾ ਚੌਥਾ ਥੰਮ ਮੀਡੀਆਂ ਪੂਰਨ ਤੌਰ ਤੇ ਸੱਚਾਈ ਲਿਖਣ ਅਤੇ ਬੋਲਣ ਲਈ ਅਜਾਦ ਹੈ, ਪਰ ਕੁੱਝ ਰਾਜਨੀਤਿਕ ਲੋਕ ਮੀਡੀਆਂ ਨੂੰ ਆਪਣੀ ਮੁੱਠੀ ਵਿਚ ਬੰਦ ਰੱਖਣਾ ਆਪਣਾ ਹੱਕ ਸਮਝਦੇ ਹਨ,ਉਹ ਸਮਝਦੇ ਹਨ ਕਿ ਮੀਡੀਆਂ ਉਨਾਂ ਦੀ ਗ੍ਰਿਫਤ ਵਿਚ ਹੈ। ਅਜਿਹੀ ਹੀ ਕੋਝੀ ਹਰਕਤ ਕਰਦੇ ਹੋਏ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਦੇ ਕਾਲੇ ਕਾਰਨਾਮਿਆਂ ਨੂੰ ਉਜਾਗਰ ਕਰਨ ਕਰਕੇ ਜੀ ਪੰਜਾਬ ਹਰਿਆਣਾ ਅਤੇ ਹਿਮਾਚਲ ਚੈਨਲ ਦੇ ਫਾਸਟ ਵੇ ਕੇਬਲ ਉਪਰ ਚੱਲਣ ਤੇ ਪਾਬੰਦੀ ਲਗਾ ਕੇ ਬੰਦ ਕਰਵਾ ਦਿੱਤਾ ਹੈ ਤਾਂ ਕਿ ਸਰਕਾਰ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨ ਵਾਲਾ ਚੈਨਲ ਆਮ ਲੋਕ ਨਾ ਵੇਖ ਸਕਣ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦੇ (ਅ) ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾਂ ਤੇ ਅਮਰੀਕਾ ਤੋ ਮਿੰਟੂ ਯੂਐਸਏ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਮੀਡੀਆਂ ਦੀ ਆਜਾਦੀ ਤੇ ਰੋਕ ਲਗਾ ਕੇ ਲੋਕਤੰਤਰ ਦੇ ਚੌਥੇ ਥੰਮ ਨੂੰ ਸੱਟ ਮਾਰੀ ਹੈ, ਇਸ ਤਰਾਂ ਕਰਨ ਨਾਲ ਅਕਾਲੀ ਸਰਕਾਰ ਦੇ ਕਾਲੇ ਕਾਰਨਾਮੇ ਛੁਪਣ ਵਾਲੇ ਨਹੀ ਹਨ ਕਿਉਕਿ ਲੋਕ ਭਲੀਭਾਂਤ ਜਾਣਦੇ ਹਨ ਕਿ ਸਰਕਾਰ ਨੇ ਪਿਛਲੇ ਨੌ ਸਾਲਾਂ ਤੋ ਰਾਜ ਨਹੀ ਸੇਵਾ ਦੇ ਨਾਅਰੇ ਨੂੰ ਕਿਵੇ ਪੂਰਾ ਕੀਤਾ ਹੈ।

ਕਾਹਨ ਸਿੰਘ ਵਾਲਾ ਨੇ ਕਿਹਾ ਕਿ ਬਾਦਲ ਸਰਕਾਰ ਨੇ 2007 ਵਿਚ ਸੱਤਾ ਸੰਭਾਲਦਿਆਂ ਹੀ ਪਹਿਲਾਂ ਪੰਜਾਬ ਟੂਡੇ ਚੈਨਲ ਦੇ ਪੰਜਾਬ ਵਿਚ ਚੱਲਣ ਤੇ ਪਾਬੰਦੀ ਲਗਾਈ ,ਫਿਰ ਏਬੀਪੀ ਸਾਝਾਂ ਤੇ ਡੇਅ ਨਾਇਟ ਚੈਨਲ ਵੀ ਬਾਦਲ ਪ੍ਰੀਵਾਰ ਦੇ ਗੁੱਸੇ ਦਾ ਸ਼ਿਕਾਰ ਬਣੇ ਅਤੇ ‘ ਰੋਜਾਨਾ ਪਹਿਰੇਦਾਰ ‘ ਵੀ ਨਾਲ ਹੋ ਰਹੀ ਵਿਤਕਰੇ ਬਾਜੀ ਤੇ ਧੱਕੇਸ਼ਾਹੀ ਜੱਗ ਜਾਹਿਰ ਹੈ, ਹੰਸਰਾਂ ਨੇ ਕਿਹਾ ਕਿ ‘ਰੋਜਾਨਾ ਪਹਿਰੇਦਾਰ’ ਨੇ ਹਮੇਸ਼ਾ ਸਿੱਖ ਮੁੱਦੇ ਹੋਣ ਦੇ ਨਾਲ-ਨਾਲ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦੀ ਭਲਾਈ ਅਤੇ ਨੈਤਿਕਤਾ ਦੀ ਗੱਲ ਕੀਤੀ ਪਰ ਇਸ ਬਦਲੇ ਉਹਨਾ ਦੇ ਸਰਕਾਰੀ ਇਸ਼ਤਿਹਾਰ ਤੇ ਅਣਐਲਾਨੀ ਪਾਬੰਦੀ ਦੇ ਬਾਵਜੂਦ ਰੋਜਾਨਾ ‘ਰੋਜਾਨਾ ਪਹਿਰੇਦਾਰ’ ਆਪਣੇ ਬਲਬੂਤੇ ਤੇ ਪਾਠਕਾਂ ਦੇ ਸਹਿਯੋਗ ਸਦਕਾ ਸਫਲਤਾ ਦੀਆਂ ਪੌੜੀਆਂ ਚੜਦਾ ਗਿਆ।

ਹੰਸਰਾਂ ਨੇ ਕਰੜੇ ਸ਼ਬਦਾ ਵਿਚ ਪੰਜਾਬ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਪੰਥ ਦੇ ਇਕੋ ਇਕ ਅਖਬਾਰ ‘ਪਹਿਰੇਦਾਰ’ ਨਾਲ ਜੋ ਪੰਜਾਬ ਦੀ ਬਾਦਲ ਸਰਕਾਰ ਵੱਲੋ ਸਮੇ ਸਮੇ ਤੇ ਵਧੀਕੀਆਂ ਕੀਤੀਆਂ ਹਨ ਸਮਾਂ ਆਉਣ ਤੇ ਇਸ ਦਾ ਵੀ ਹਿਸਾਬ ਕੀਤਾ ਜਾਵੇਗਾ,ਉਹਨਾਂ ਸਿੱਖ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ ‘ਪਹਿਰੇਦਾਰ’ ਦੀ ਤਨ,ਮਨ ਤੇ ਧਨ ਨਾਲ ਦਿਲ ਖੋਲ ਕੇ ਮੱਦਦ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਆਪਣੇ ਆਪ ਨੂੰ ਪੰਥਕ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਬਾਦਲ ਸਰਕਾਰ ਦਾ ‘ਪਹਿਰੇਦਾਰ’ ਹੋਰ ਵੀ ਡੱਟ ਕੇ ਸਾਹਮਣਾ ਕਰ ਸਕੇ । ਅੰਤ ਵਿਚ ਜਸਕਰਨ ਸਿੰਘ ਤੇ ਮਿੰਟੂ ਯੂਐਸਏ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪਾਪਾ ਦਾ ਘੜਾ ਭਰ ਚੁੱਕਾ ਹੈ ਜੋ ਜਲਦ ਹੀ ਟੁੱਟ ਜਾਵੇਗਾ।

468 ad

Submit a Comment

Your email address will not be published. Required fields are marked *