ਲੁਧਿਆਣਾ ਸੀਟ ‘ਤੇ ਰਵਨੀਤ ਸਿੰਘ ਬਿੱਟੂ ਜੇਤੂ

ਲੁਧਿਆਣਾ- ਲੋਕ ਸਭਾ ਸੀਟਾਂ ਦੀ ਵੋਟਾਂ ਦੀ ਗਿਣਤੀ ਦੀ ਉਡੀਕ ਖਤਮ ਹੋ ਗਈ ਹੈ। ਅੱਜ ਦਾ ਦਿਨ ਉਮੀਦਵਾਰਾਂ ਲਈ ਅਹਿਮ ਦਿਨ ਹੈ।  ਲਈ ਅਹਿਮ ਦਿਨ ਹੈ। ਲੁਧਿਆਣਾ ਸੀਟ ਤੋਂ Bittuਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਆਪਣੇ ਪੱਖ ਵਿਚ ਜਿੱਤ ਪ੍ਰਾਪਤ ਕਰ ਲਈ ਹੈ। ਰਵਨੀਤ ਸਿੰਘ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਅਤੇ  ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨਾਲ ਹੈ। ਉਨ੍ਹਾਂ ਨੇ ਇਨ੍ਹਾਂ ਉਮੀਦਵਾਰਾਂ ਨੂੰ ਪਛਾੜ ਕੇ ਜਿੱਤ ਹਾਸਲ ਕਰ ਲਈ ਹੈ। 
ਹੁਣ ਤੱਕ ਮਿਲੇ ਅੰਕੜਿਆਂ ਮੁਤਾਬਕ ਰਵਨੀਤ ਸਿੰਘ ਬਿੱਟੂ ਨੂੰ 2,42,097 ਵੋਟਾਂ ਦੀ ਲੀਡ ਹਾਸਲ ਕੀਤੀ ਹੈ। ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ 2,03,320 ਵੋਟਾਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਫੂਲਕਾ 2,20,701 ਵੋਟਾਂ ਮਿਲੀਆਂ ਹਨ ਅਤੇ ਸਿਮਰਜੀਤ ਸਿੰਘ ਬੈਂਸ ਨੂੰ 1,59,100 ਵੋਟਾਂ ਮਿਲੀਆਂ ਹਨ। ਰਵਨੀਤ ਸਿੰਘ ਬਿੱਟੂ 18,500 ਵੋਟਾਂ ਤੋਂ ਅੱਗੇ ਹਨ। ਖੰਨਾ ‘ਚ ਕਾਂਗਰਸ ਨੂੰ 41,316, ਅਕਾਲੀ ਦਲ ਭਾਜਪਾ ਨੂੰ 31,565 ਅਤੇ ਆਪ ਪਾਰਟੀ ਨੂੰ 39509 ਵੋਟਾਂ ਹਾਸਲ ਹੋਈਆਂ ਹਨ। ਰਾਏਕੋਟ ਵਿਚ ਕਾਂਗਰਸ ਨੂੰ 18985, ਅਕਾਲੀ ਦਲ ਭਾਜਪਾ ਨੂੰ 24,952 ਅਤੇ ਆਪ ਪਾਰਟੀ ਨੂੰ 59,462 ਵੋਟਾਂ ਹਾਸਲ ਹੋਈਆਂ ਹਨ। ਸਾਣੇਵਾਲ ‘ਚ ਕਾਂਗਰਸ ਨੂੰ 51,620, ਅਕਾਲੀ ਦਲ ਭਾਜਪਾ ਨੂੰ 56,188 ਅਤੇ ਆਪ ਪਾਰਟੀ ਨੂੰ 35, 415 ਵੋਟਾਂ ਹਾਸਲ ਹੋਈਆਂ ਹਨ। ਇਸ ਤਰ੍ਹਾਂ ਹੀ ਹਲਕਾ ਰਾਏ ‘ਚ ਕਾਂਗਰਸ ਨੂੰ 35,633, ਅਕਾਲੀ ਦਲ ਭਾਜਪਾ ਨੂੰ 37,459 ਅਤੇ ਆਪ ਪਾਰਟੀ ਨੂੰ 82,213 ਵੋਟਾਂ ਹਾਸਲ ਹੋਈਆਂ ਹਨ।

468 ad