ਲੁਧਿਆਣਾ ‘ਚ ਹੋਈ ਸ਼ਰੇਆਮ ਗੁੰਡਾਗਰਦੀ

9ਲੁਧਿਆਣਾ, 8 ਮਈ (ਜਗਦੀਸ਼ ਬਾਂਬਾ ) ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਦਿਨ ਪ੍ਰਤੀ ਦਿਨ ਬੁਰਾ ਹਾਲ ਹੁੰਦਾ ਜਾ ਰਿਹਾ ਹੈ। ਨਿੱਤ ਦਿਨ ਗੈਂਗਵਾਰ , ਸ਼ਰੇਆਮ ਕੁੱਟ ਮਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲੁਧਿਆਣਾ ਦੇ ਦੁਗਰੀ ਇਲਾਕੇ ਦੇ ਸਤਜੋਤ ਨਗਰ ਵਿੱਚ ਨੌਜਵਾਨਾਂ ਨੇ ਸ਼ਰੇਆਮ ਇੱਕ ਨੌਜਵਾਨ ਉੱਤੇ ਜਾਨ ਲੇਵਾ ਕਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ।ਗੁੰਡਾਗਰਦੀ ਅਤੇ ਕਾਨੂੰਨ ਨੂੰ ਛਿੱਕੇ ਟੰਗਣ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਵੀ ਹੋਈ ਹੈ। ਸੀਸੀਟੀਵੀ ਅਨੁਸਾਰ ਇਹ ਘਟਨਾ ਪਾਰਕਿੰਗ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਤੋਂ ਬਾਅਦ ਹੋਈ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਨਾਮੀ ਜਿਸ ਸ਼ਖ਼ਸ ਦੀ ਬੇਦਰਦੀ ਨਾਲ ਕੁੱਟਮਾਰ ਕੀਤੀ ਗਈ ਹੈ ਉਹ ਆਪਣੀ ਟਾਟਾ 407 ਗੱਡੀ ਨੂੰ ਪਾਰਕਿੰਗ ਵਿੱਚ ਲੱਗਾ ਰਿਹਾ ਸੀ। ਇਸ ਦੌਰਾਨ ਅਚਾਨਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨਾਲ ਉਸ ਦੀ ਗੱਡੀ ਟਕਰਾ ਗਈ। ਬਹਿਸ ਬਾਜ਼ੀ ਤੋਂ ਬਾਅਦ ਮਾਮਲਾ ਕੁੱਟਮਾਰ ਉੱਤੇ ਜਾ ਪਹੁੰਚਿਆ। ਜ਼ਖਮੀ ਸਥਿਤੀ ਵਿੱਚ ਗੁਰਪ੍ਰੀਤ ਆਪਣੀ ਦੁਕਾਨ ਚ ਆ ਕੇ ਬੈਠਿਆ।ਕੁੱਝ ਹੀ ਮਿੰਟਾਂ ਬਾਅਦ ਫਿਰ ਉਹੀ ਨੌਜਵਾਨ ਆਏ ਅਤੇ ਤੇਜ਼ਧਾਰ ਹਥਿਆਰ ਅਤੇ ਡਾਂਗਾਂ ਨਾਲ ਪਹਿਲਾਂ ਦੁਕਾਨ ਦੀ ਭੰਨਤੋੜ ਕੀਤੀ ਗਈ ਫਿਰ ਗੁਰਪ੍ਰੀਤ ਦੀ ਬੇਰਹਿਮੀ ਨਾਲ ਕੁੱਟਮਾਰ। ਹਮਲਾਵਰਾਂ ਨੇ ਗੁਰਪ੍ਰੀਤ ਦੇ ਨਾਲ ਉਸ ਦੇ ਭਰਾ ਨੂੰ ਵੀ ਕੁੱਟਿਆ। ਵੀਡੀਓ ਵਿੱਚ ਹਮਲਾਵਰਾਂ ਤੇਜ਼ ਧਾਰ ਹਥਿਆਰਾਂ ਨਾਲ ਗੁਰਪ੍ਰੀਤ ਉੱਤੇ ਕਈ ਵਾਰ ਕਰਦੇ ਦਿਖਾਈ ਦੇ ਰਹੇ ਹਨ। ਬੁਰੀ ਤਰਾਂ ਜ਼ਖਮੀ ਗੁਰਪ੍ਰੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਕੇਸ ਦਰਜ ਕਰ ਲਿਆ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

468 ad

Submit a Comment

Your email address will not be published. Required fields are marked *