ਲੁਧਿਆਣਾ ‘ਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ

ਲੁਧਿਆਣਾ-ਸ਼ਹਿਰ ਦੇ ਚੌੜਾ ਬਜ਼ਾਰ ‘ਚ ਸ਼ੁੱਕਰਵਾਰ ਦੀ ਸਵੇਰ ਨੂੰ ਕੱਪੜਿਆਂ ਦੀਆਂ ਚਾਰ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਿਆਂ Fireਦਾ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਬਜ਼ਾਰ ‘ਚ ਸਵੇਰ ਦੇ 7.30 ਦੇ ਕਰੀਬ ਸਫਾਈ ਕਰਮਚਾਰੀ ਸਫਾਈ ਕਰਨ ਲਈ ਗਏ ਤਾਂ ਉਨ੍ਹਾਂ ਨੇ ਅੱਗ ਲੱਗੀ ਦੇਖੀ, ਜਿਸ ਤੋਂ ਬਾਅਦ ਉਨ੍ਹਾਂ ਇਸ ਦੀ ਸੂਚਨਾ ਦੁਕਾਨਾਂ ਦੇ ਮਾਲਕਾਂ ਨੂੰ ਦਿੱਤੀ।
ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ 12 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ‘ਚ ਲੱਗ ਗਈਆਂ। ਅੱਗ ਫੈਲਣ ਦੇ ਡਰ ਕਾਰਨ ਨੇੜਲੀਆਂ ਦੁਕਾਨਾਂ ਨੂੰ ਖਾਲੀ ਕਰਵਾ ਲਿਆ ਗਿਆ। ਕਾਫੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੁਕਾਨਾਂ ਨੂੰ ਲੱਗੀ ਅੱਗ ਬੁਝਾਈ ਪਰ ਇਸ ਸਮੇਂ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਇਨ੍ਹਾਂ ਚਾਰ ਦੁਕਾਨਾਂ ‘ਚੋਂ ਦਸ਼ਮੇਸ਼ ਗਾਰਮੈਂਟਸ ‘ਚ 7 ਲੱਖ ਦਾ ਸਟਾਕ ਪਿਆ ਹੋਇਆ ਸੀ, ਜਦੋਂ ਕਿ ਦੂਜੀ ਦੁਕਾਨ ਚਾਰ ਲੱਖ ਦਾ ਸਮਾਨ ਅਤੇ ਕੁਝ ਕੈਸ਼ ਪਿਆ ਹੋਇਆ ਸੀ। ਤੀਜੀ ਦੁਕਾਨ 7 ਲੱਖ ਦਾ ਸਮਾਨ ਅਤੇ ਚੌਥੀ ਦੁਕਾਨ ‘ਚ ਵੀ ਲੱਖਾਂ ਦਾ ਸਮਾਨ ਪਿਆ ਹੋਇਆ ਸੀ, ਜੋ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ। ਫਿਲਹਾਲ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।

468 ad