ਲੁਟੇਰਿਆਂ ਦੇ ਹੌਸਲੇ ਬੁਲੰਦ,ਥਾਣੇਦਾਰ ਨੂੰ ਕੁਚਲਿਆ

3ਕਪੂਰਥਲਾ, 14 ਮਈ ( ਪੀਡੀ ਬੇਉਰੋ ) ਕਪੂਰਥਲਾ ਦੇ ਪਿੰਡ ਬੇਗੋਵਾਲ ‘ਚ ਐਕਟਿਵਾ ਸਵਾਰ ਕੁੜੀਆਂ ਨੂੰ ਲੁੱਟ ਕੇ ਭੱਜਦੇ ਹੋਏ ਲੁਟੇਰਿਆਂ ਨੇ ਥਾਣੇਦਾਰ ਨੂੰ ਗੱਡੀ ਹੇਠਾਂ ਦੇਕੇ ਮਾਰ ਦਿੱਤਾ। ਮ੍ਰਿਤਕ ਏ.ਐਸ.ਆਈ. ਸਰਿੰਦਰ ਸਿੰਘ ਥਾਣਾ ਸੁਭਾਨਪੁਰ ‘ਚ ਤਾਇਨਾਤ ਸੀ।ਹਾਸਲ ਜਾਣਕਾਰੀ ਮੁਤਾਬਕ ਕਪੂਰਥਲਾ ‘ਚ ਕਾਰ ਸਵਾਰ ਲੁਟੇਰਿਆਂ ਨੇ ਕੁੜੀਆਂ ਨੂੰ ਲੁੱਟਿਆ ਸੀ। ਉਸ ਤੋਂ ਬਾਅਦ ਪੁਲਿਸ ਨੇ ਹਰ ਥਾਂ ਅਲਰਟਕਰਵਾ ਦਿੱਤਾ। ਇਸ ਦੌਰਾਨ ਏ.ਐਸ.ਆਈ. ਸੁਰਿੰਦਰ ਸਿੰਘ ਸੁਭਾਨਪੁਰ ਚੌਕ ‘ਚ ਨਾਕਾ ਲਾ ਕੇ ਖੜ੍ਹਾ ਸੀ। ਏ.ਐਸ.ਆਈ. ਨੇ ਕਾਰਦੇਖਦੇ ਹੀ ਲੁਟੇਰਿਆਂ ਨੂੰ ਰੁਕਣ ਲਈ ਕਿਹਾ ਪਰ ਲੁਟੇਰਿਆਂ ਨੇ ਕਾਰ ਏ.ਐਸ.ਆਈ. ‘ਤੇ ਚੜ੍ਹਾ ਦਿੱਤੀ। ਇਸ ਦੌਰਾਨ ਏ.ਐਸ.ਆਈ.ਦੀ ਮੌਕੇ ‘ਤੇ ਮੌਤ ਹੋ ਗਈ ਤੇ ਜਦਕਿ ਉਸ ਦੇ ਨਾਲ ਦਾ ਟ੍ਰੈਫਿਕ ਮੁਲਾਜ਼ਮ ਜ਼ਖ਼ਮੀ ਹੈ।ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਦੋਵੇਂ ਲੁਟੇਰਿਆਂ ਨੂੰ ਫੜ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ‘ਚ ਗੈਂਗਸਟਰ ਤੇ ਲੁਟੇਰੇ ਲਗਾਤਾਰ ਪੁਲਿਸ ਤੇ ਆਮ ਲੋਕਾਂ ‘ਤੇ ਹਮਲੇ ਕਰ ਰਹੇ ਹਨ ਪਰ ਇਨ੍ਹਾਂ ‘ਤੇਕੋਈ ਸਖ਼ਤ ਕਾਰਵਾਈ ਨਹੀਂ ਹੋ ਰਹੀ। ਇਹ ਚਰਚਾ ਆਮ ਹੈ ਕਿ ਅਜਿਹੇ ਗੈਂਗਸਟਰਾਂ ਤੇ ਲੁਟੇਰਿਆਂ ਨੂੰ ਸੱਤਾ ਧਿਰ ਦੇ ਲੋਕਾਂ ਦੀਸ਼ਹਿ ਹੈ।

468 ad

Submit a Comment

Your email address will not be published. Required fields are marked *