ਲਿਬਰਲਾਂ ਨੂੰ ਫਿਰ ਅੱਗੇ ਦੱਸ ਰਹੇ ਨੇ ਸਰਵੇਖਣ!

ਟਰਾਂਟੋ- ਉਨਟਾਰੀਓ ਵਿਚ ਜੇਕਰ ਅੱਜ ਚੋਣਾਂ ਹੋ ਜਾਂਦੀਆਂ ਹਨ ਤਾਂ ਲਿਬਰਲ ਪਾਰਟੀ ਇਕ ਵਾਰ ਫਿਰ ਬਹੁਮਤ ਤੋਂ ਸੱਖਣੀ ਸਰਕਾਰ ਬਣਾ ਸਕਦੀ ਹੈ। ਇਹ ਪ੍ਰਗਟਾਵਾ ਹਾਲ ਹੀ Libralਵਿਚ ਆਏ ਫੋਰਮ ਰਿਸਰਚ ਸੰਸਥਾ ਦੇ ਇਕ ਸਰਵੇਖਣ ਵਿਚ ਕੀਤਾ ਗਿਆ ਹੈ। ਇਸ ਸਰਵੇਖਣ ਮੁਤਾਬਕ ਚੋਣਾਂ ਵਿਚ ਹਾਲਾਂਕਿ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਪਾਪੂਲਰ ਵੋਟ ਪੱਖੋਂ ਮੋਹਰੀ ਹੈ, ਪਰ ਐਨ ਡੀ ਪੀ ਨੂੰ ਨੁਕਸਾਨ ਹੋ ਸਕਦਾ ਹੈ, ਜਿਸ ਦਾ ਫਾਇਦਾ ਲਿਬਰਲਾਂ ਨੂੰ ਮਿਲ ਸਕਦਾ ਹੈ ਅਤੇ ਇਕ ਫਿਰ ਵੀ ਉਨਟਾਰੀਓ ਵਾਸੀਆਂ ਮੂਹਰੇ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਚੁਣਨ ਦਾ ਵਿਕਲਪ ਖੜ੍ਹਾ ਹੋ ਜਾਵੇਗਾ। ਸਰਵੇਖਣ ਮੁਤਾਬਕ ਟੋਰੀਜ਼ ਨੂੰ 38 ਫੀਸਦੀ ਦੇ ਕਰੀਬ ਲੋਕੀ ਪਸੰਦ ਕਰਦੇ ਹਨ, ਜਦਕਿ ਲਿਬਰਲਾਂ ਨੂੰ 33 ਫੀਸਦੀ, ਜਦਕਿ ਐਨ ਡੀ ਪੀ ਦੀ ਪਾਪੂਲੈਰਿਟੀ ਦਾ ਅੰਕੜਾ 22 ਫੀਸਦੀ ਦੇ ਕਰੀਬ ਹੈ। 6 ਫੀਸਦੀ ਲੋਕੀ ਗ੍ਰੀਨ ਪਾਰਟੀ ਨੂੰ ਪਸੰਦ ਕਰਨ ਵਾਲੇ ਹਨ। ਲਿਬਰਲਾਂ ਨੂੰ ਟਰਾਂਟੋ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਕਾਫੀ ਵੱਡੀ ਹਮਾਇਤ ਮਿਲ ਸਕਦੀ ਹੈ, ਜਦਕਿ ਬਾਕੀ ਖੇਤਰਾਂ ਵਿਚ ਲਿਬਰਲ ਕੁਝ ਪੱਛੜ ਸਕਦੇ ਹਨ। ਟੋਰੀਜ਼ ਪੂਰਬੀ, ਸਾਊਥ ਵੈਸਟਰਨ ਅਤੇ ਨੌਰਦਰਨ ਇਲਾਕਿਆਂ ਵਿਚ ਅੱਗੇ ਰਹਿ ਸਕਦੇ ਹਨ। ਹਾਲਾਂਕਿ ਟੋਰੀਜ਼ ਵੋਟ ਪੱਖੋਂ ਅੱਗੇ ਹਨ ਪਰ 107 ਮੈਂਬਰੀ ਵਿਧਾਨ ਸਭਾ ਵਿਚ ਉਹ 45 ਸੀਟਾਂ ਤੇ ਸਿਮਟ ਸਕਦੇ ਹਨ। ਲਿਬਰਲ ਇਹਨਾਂ ਚੋਣਾਂ ਵਿਚ 49 ਸੀਟਾਂ ਲਿਜਾ ਸਕਦੇ ਹਨ ਅਤੇ ਐਨ ਡੀ ਪੀ ਨੂੰ ਸਰਵੇਖਣ 13 ਸੀਟਾਂ ਦੇ ਰਹੇ ਹਨ। ਇਸ ਵਿਧਾਨ ਸਭਾ ਵਿਚ ਲਿਬਰਲਾਂ ਕੋਲ 48 ਸੀਟਾਂ ਸਨ, ਕੰਸਰਵੇਟਿਵ ਪਾਰਟੀ ਕੋਲ 37 ਅਤੇ ਐਨ ਡੀ ਪੀ ਕੋਲ 21 ਸੀਟਾਂ ਸਨ।

468 ad