ਲਿਬਰਲਾਂ ਨਹੀਂ ਜਾਣਾ ਚਾਹੁੰਦੇ ਚੋਣ ਮੈਦਾਨ ਵਿਚ

ਟਰਾਂਟੋ- ਅਮੀਰਾਂ ਤੇ ਟੈਕਸ ਲਗਾਉਣ ਸਮੇਤ ਬੇਲੋੜੀਆਂ ਵਸਤਾਂ ਉਤੇ ਟੈਕਸ ਵਧਾਉਣ ਦੇ ਫੈਸਲੇ ਦੇ ਨਾਲ ਲਿਬਰਲਾਂ ਦੀ ਇੱਛਾ ਲੱਗਭੱਗ ਸਪਸ਼ਟ ਹੋ ਗਈ ਹੈ ਕਿ ਉਹ ਚੋਣ ਮੈਦਾਨ Libralਵਿਚ ਨਹੀਂ ਜਾਣਾ ਚਾਹੁੰਦੇ। ਪਰ ਸਮੱਸਿਆ ਇਹ ਹੈ ਕਿ ਲਿਬਰਲ ਸਰਕਾਰ ਨੂੰ ਲਗਾਤਾਰ 2 ਸਾਲ ਬਚਾਉਣ ਵਾਲੀ ਵਿਰੋਧੀ ਧਿਰ ਐਨ ਡੀ ਪੀ ਨੇ ਹਾਲੇ ਪੱਤੇ ਨਹੀਂ ਖੋਲ੍ਹੇ ਹਨ। ਹਾਲਾਂਕਿ ਲਿਬਰਲਾਂ ਦਾ ਦਾਅਵਾ ਹੈ ਕਿ ਉਹਨਾਂ ਦਾ ਇਹ ਬਜਟ ਐਨ ਡੀ ਪੀ ਦੀਆਂ ਇਛਾਵਾਂ ਦੇ ਅਨੁਕੂਲ ਹੋਵੇਗਾ ਪਰ ਇਸ ਦੇ ਬਾਵਜੂਦ ਐਨ ਡੀ ਪੀ ਹਾਲੇ ਤੇਲ ਦੇਖੋ ਤੇਲ ਦੀ ਧਾਰ ਦੇਖੋ ਦੀ ਨੀਤੀ ਤੇ ਚੱਲ ਰਹੀ ਹੈ, ਜਿਸ ਕਰਕੇ ਸੂਬੇ ਵਿਚ ਮੱਧਕਾਲੀ ਚੋਣਾਂ ਦੇ ਸ਼ੰਕੇ ਬਣੇ ਹੋਏ ਹਨ।

468 ad