ਲਾੜੀ ਦੀ ਵਿਦਾਈ ਤੋਂ ਬਾਅਦ ਘਰ ਪੁੱਜਣ ਤੋਂ ਪਹਿਲਾਂ ਹੋ ਗਿਆ ਇਹ ਦਰਦਨਾਕ ਹਾਦਸਾ

11ਗੁਲਾਵਠੀ, 2 ਮਈ ( ਪੀਡੀ ਬੇਉਰੋ ) ਇੱਥੇ ਬੁਲੰਦਸ਼ਹਿਰ ਮਾਰਗ ‘ਤੇ ਪਿੰਡ ਮਿੱਠੇਪੁਰ ਨੇੜੇ ਇਕ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ‘ਚ ਲਾੜਾ-ਲਾੜੀ ਸਮੇਤ 4 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਸ ਹਾਦਸੇ ਦੀ ਸ਼ਿਕਾਰ ਕਾਰ ਨੂੰ ਥਾਣੇ ਲੈ ਆਈ।  ਜਾਣਕਾਰੀ ਅਨੁਸਾਰ ਹਾਪੁੜ ਵਾਸੀ ਅਭਿਸ਼ੇਕ ਬੁਲੰਦਸ਼ਹਿਰ ਤੋਂ ਆਪਣੀ ਲਾੜੀ ਪੱਲਵੀ ਨਾਲ ਹਾਪੁੜ ਆ ਰਿਹਾ ਸੀ। ਬੁਲੰਦਸ਼ਹਿਰ ‘ਚ ਅਭਿਸ਼ੇਕ ਦਾ ਪੱਲਵੀ ਨਾਲ ਵਿਆਹ ਹੋਇਆ ਸੀ। ਕਾਰ ‘ਚ ਉਨ੍ਹਾਂ ਨਾਲ 2 ਲੋਕ ਹੋਰ ਸਵਾਰ ਸਨ। ਵਿਦਾਈ ਦੇ ਬਾਅਦ ਉਹ ਕਾਰ ਤੋਂ ਹਾਪੁੜ ਵਾਪਸ ਆ ਰਹੇ ਸਨ। ਪਿੰਡ ਮਿੱਠੇਪੁਰ ਨੇੜੇ ਕਾਰ ਖੜ੍ਹੇ ਟਰੱਕ ਨਾਲ ਜਾ ਟਕਰਾਈ।
ਹਾਦਸੇ ‘ਚ ਲਾੜਾ ਅਭਿਸ਼ੇਕ, ਲਾੜੀ ਪੱਲਵੀ ਅਤੇ ਕਾਰ ‘ਚ ਸਵਾਰ ਹੋਰ 2 ਲੋਕ ਜ਼ਖਮੀ ਹੋ ਗਏ। ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਪੁਲਸ ਨੁਕਸਾਨੀ ਕਾਰ ਨੂੰ ਥਾਣੇ ਲੈ ਆਈ।

468 ad

Submit a Comment

Your email address will not be published. Required fields are marked *