ਲਾੜਾ ਹੋਵੇ ਤਾਂ ਅਜਿਹਾ!

ਦਸੂਹਾ-ਵਿਆਹ ਵਾਲੇ ਦਿਨ ਲਾੜਾ ਅਤੇ ਲਾੜੀ ਜ਼ਿੰਦਗੀ ਦੀ ਇਕ ਨਵੀਂ ਸ਼ੁਰੂਆਤ ਕਰਦੇ ਹਨ ਅਤੇ ਜੇਕਰ ਇਹ ਸ਼ੁਰੂਆਤ ਰੱਬ ਦੇ ਨਾਂ ‘ਤੇ ਸ਼ੁਰੂ ਕੀਤੀ ਜਾਵੇ ਤਾਂ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ। ਇਸ ਲਾੜੇ ਨੇ ਵੀ ਆਪਣੇ ਵਿਆਹ ਵਾਲੇ ਦਿਨ ਆਪਣੀ ਨਵੀਂ ਜ਼ਿੰਦਗੀ ਦੀ ਕੁਝ Larhaਅਜਿਹੀ ਸ਼ੁਰੂਆਤ ਕੀਤੀ, ਜਿਸ ਨੂੰ ਦੇਖ ਕੇ ਸਭ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ ਕ੍ਰਿਸ਼ਨ ਨਗਰ ਦਾ ਰਹਿਣ ਵਾਲਾ ਐੱਨ. ਆਰ. ਆਈ. ਸੰਦੀਪ ਸਿੰਘ ਸਾਫਟਵੇਅਰ ਇੰਜੀਨੀਅਰ ਹੈ ਅਤੇ ਪਿਛਲੇ 6 ਸਾਲਾਂ ਤੋਂ ਕੈਨੇਡਾ ‘ਚ ਰਹਿ ਰਿਹਾ ਹੈ। ਪਿਛਲੇ ਐਤਵਾਰ ਸੰਦੀਪ ਦਾ ਵਿਆਹ ਟਾਂਡਾ ਦੇ ਖਡਿਆਲਾ ਸੈਣੀਆ ਦੀ ਨਿਸ਼ੀ ਪਾਲ ਕੌਰ ਨਾਲ ਹੋਇਆ। ਸੰਦੀਪ ਦੇ ਪਿਤਾ ਕੁਲਦੀਪ ਰਾਏ ਨੇ ਬੇਟੇ ਦੇ ਵਿਆਹ ‘ਚ ਕਿਸੇ ਵੀ ਤਰ੍ਹਾਂ ਦਾ ਦਾਜ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ।
ਆਪਣੇ ਵਿਆਹ ਵਾਲੇ ਦਿਨ ਆਨੰਦ ਕਾਰਜ ਦੇ ਮੌਕੇ ‘ਤੇ ਸੰਦੀਪ ਨੇ ਗੁਰੂ ਘਰ ‘ਚ ਸੇਵਾ ਕਰਕੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਸ ਨੇ ਆਪਣੀ ਪਤਨੀ ਨਿਸ਼ਾ ਨਾਲ ਗੁਰੂ ਘਰ ‘ਚ ਝਾੜੂ ਦੀ ਸੇਵਾ ਕੀਤੀ, ਜਿਸ ਨੂੰ ਦੇਖ ਕੇ ਸÎਭ ਬਹੁਤ ਖੁਸ਼ ਸਨ। ਅੱਜ ਦੇ ਜ਼ਮਾਨੇ ‘ਚ ਜਿੱਥੇ ਲੜਕੀਆਂ ਨੂੰ ਨਸ਼ੇੜੀ, ਵਿਹਲੇ ਅਤੇ ਦਾਜ ਦੇ ਲੋਭੀ ਪਤੀ ਮਿਲਦੇ ਹਨ, ਉੱਥੇ ਇਸ ਲਾੜੇ ਦੀਆਂ ਭਾਵਨਾਵਾਂ ਨੂੰ ਦੇਖ ਕੇ ਹਰ ਕਿਸੇ ਦੇ ਮੂੰਹੋਂ ਇਹ ਹੀ ਨਿਕਲ ਰਿਹਾ ਸੀ ਕਿ ਲਾੜਾ ਹੋਵੇ ਤਾਂ ਅਜਿਹਾ। ਇਸ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ, ਖਡਿਆਲਾ ਸੈਣੀਆ ‘ਚ ਦੋਹਾਂ ਦੇ ਆਨੰਦ ਕਾਰਜ ਹੋਏ। ਜੱਥੇਦਾਰ ਬਾਬਾ ਜੋਗਿੰਦਰ ਸਿੰਘ ਨੇ ਦੋਹਾਂ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਕਿਹਾ ਕਿ ਇਸ ਜੋੜੇ ਤੋਂ ਬਾਕੀ ਲੋਕਾਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ।

468 ad