ਲਾਸ਼ਾਂ ਦੇ ਢੇਰ ‘ਤੇ ਮਨਾਈ ਗਈ ਇਰਾਕ ਦੀ ਈਦ

ਬਗਦਾਦ—ਇਰਾਕ ‘ਚ ਚੱਲ ਰਹੀ ਹਿੰਸਾ ਦੇ ਦਰਮਿਆਨ ਆਈ. ਐੱਸ. ਆਈ. ਐੱਸ. ਦੇ ਅੱਤਵਾਦੀਆਂ ਨੇ ਈਦ ਦਾ ਜਸ਼ਨ ਤਾਂ ਮਨਾਇਆ ਪਰ ਲੋਕਾਂ ਦੇ ਖੂਨ ਨਾਲ। ਜਿਹਾਦੀਆਂ ਨੇ 2014_7image_00_43_124096316taliban_killing-llਅਜਿਹੇ ਇਕ ਕਤਲੇਆਮ ਦੀ ਵੀਡੀਓ ਜਾਰੀ ਕਰਕੇ ਈਦ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਬੇਰਹਿਮ ਅੱਤਵਾਦੀ ਕਿਵੇਂ ਮਾਵਾਂ ਦੇ ਪੁੱਤਰਾਂ ਨੂੰ, ਪਤਨੀਆਂ ਦੇ ਸੁਹਾਗ ਨੂੰ, ਬੱਚਿਆਂ ਦੇ ਪਿਤਾ ਨੂੰ ਚੁੱਕ-ਚੁੱਕ ਕੇ ਜਾਨਵਰਾਂ ਵਾਂਗ ਟਰੱਕਾਂ ਵਿਚ ਭਰ ਕੇ ਲੈ ਆਉਂਦੇ ਹਨ ਤੇ ਕਿਸੇ ਸੁੰਨਸਾਨ੍ਹ ਥਾਂ ‘ਤੇ ਲਿਜਾ ਕੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੰਦੇ ਹਨ। 
ਇਸ ਦੌਰਾਨ ਅਗਵਾ ਕੀਤੇ ਇਨ੍ਹਾਂ ਲੋਕਾਂ ਵਿਚ ਆਸ ਰਹਿੰਦੀ ਹੈ ਕਿ ਜੇਕਰ ਉਹ ਅੱਤਵਾਦੀਆਂ ਦੀ ਗੱਲ ਮੰਨ ਲੈਣ ਤਾਂ ਉਹ ਉਨ੍ਹਾਂ ਸ਼ਾਇਦ ਛੱਡ ਦੇਣਗੇ। ਉਹ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਮਨੁੱਖ ਹੁੰਦੇ ਹੋਏ ਜਾਨਵਰਾਂ ਵਾਂਗ ਬੰਦੂਕ ਦੇ ਇਸ਼ਾਰੇ ‘ਤੇ ਨੱਚਦੇ ਹਨ ਪਰ ਇਨ੍ਹਾਂ ਅੱਤਵਾਦੀਆਂ ਦਾ ਦਿਲ ਨਹੀਂ ਪਿਘਲਦਾ। ਉਹ ਇਨ੍ਹਾਂ ਲੋਕਾਂ ਨੂੰ ਦੂਰ ਸੁੰਨਸਾਨ ਥਾਂ ‘ਤੇ ਲਿਜਾ ਕੇ ਲਿਟਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੰਦੇ ਹਨ। 

468 ad