ਲਾਲ ਕਿਲੇ ਤੋਂ ਨਰਿੰਦਰ ਮੋਦੀ ਦਾ ਭਾਸ਼ਣ ਤਿਆਰ ਕਰਨਗੇ ਚਾਰ ਮੰਤਰੀ

ਲਾਲ ਕਿਲੇ ਤੋਂ ਨਰਿੰਦਰ ਮੋਦੀ ਦਾ ਭਾਸ਼ਣ ਤਿਆਰ ਕਰਨਗੇ ਚਾਰ ਮੰਤਰੀ

15 ਅਗਸਤ ਨੂੰ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਤਿਆਰੀਆਂ ਜ਼ੋਰਦਾਰ ਢੰਗ ਨਾਲ ਚੱਲ ਰਹੀਆਂ ਹਨ। 
ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਭਵਿੱਖ ਦੀਆਂ ਯੋਜਨਾਵਾਂ ਦੇ ਨਾਲ-ਨਾਲ ਪਿਛਲੇ ਢਾਈ ਮਹੀਨਿਆਂ ਦੇ ਸਰਕਾਰ ਦੇ ਕੰਮਕਾਜ ਨੂੰ ਵੀ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕੇ। ਮੋਦੀ ਸਰਕਾਰ ਕੋਲ ਇੰਨਾ  ਸਮਾਂ ਨਹੀਂ ਬਚਿਆ ਕਿ ਹਰ ਵਿਭਾਗ ਅਤੇ ਮੰਤਰਾਲਾ ਦੇ ਕੰਮਕਾਜ ਦਾ ਵੱਖਰਾ-ਵੱਖਰਾ ਲੇਖਾ-ਜੋਖਾ ਤਿਆਰ ਕੀਤਾ ਜਾ ਸਕੇ। ਇਸ ਲਈ ਮੋਦੀ ਨੇ ਆਪਣੇ ਚਾਰ ਮੰਤਰੀਆਂ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ ਜਿਹੜੀ 15 ਅਗਸਤ ਲਈ ਉਨ੍ਹਾਂ ਦੇ ਭਾਸ਼ਣ ਦਾ ਬਲਿਊ ਪ੍ਰਿੰਟ ਤਿਆਰ ਕਰੇਗੀ। 
ਖੇਤੀਬਾੜੀ ਮੰਤਰੀ ਅਨੰਤ ਕੁਮਾਰ ਦੇ ਦਫਤਰ ‘ਚ ਹੋਈ ਮੀਟਿੰਗ ‘ਚ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਊਰਜਾ ਮੰਤਰੀ ਪਿਯੂਸ਼ ਗੋਇਲ, ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਉਨ੍ਹਾਂ ਮੁੱਦਿਆਂ ‘ਤੇ ਸੋਚ-ਵਿਚਾਰ ਕੀਤੀ ਜਿਹੜੇ 15 ਅਗਸਤ  ਲਈ ਮੋਦੀ ਦੇ ਭਾਸ਼ਣ ਨੂੰ ਸੁਪਰਹਿਟ ਬਣਾ ਸਕਣ। ਚਾਰ ਮੰਤਰੀਆਂ ਦੀ ਕਮੇਟੀ ਦੱਸੇਗੀ ਕਿ ਦੋ ਮਹੀਨਿਆਂ ‘ਚ ਮੋਦੀ ਸਰਕਾਰ ਨੇ ਕਿਹੜੇ-ਕਿਹੜੇ ਕੰਮ ਕੀਤੇ। 11 ਜਾਂ 12 ਅਗਸਤ ਤਕ ਮੰਤਰੀਆਂ ਦੀ ਕਮੇਟੀ ਆਪਣੇ ਸੁਝਾਵਾਂ ‘ਤੇ ਰੋਕ ਲਗਾ ਦੇਵੇਗੀ, ਉਸ ਪਿੱਛੋਂ ਮੋਦੀ ਦੀ ਕਲਮ ਤੈਅ ਕਰੇਗੀ ਕਿ 15 ਅਗਸਤ ਨੂੰ ਲਾਲ ਕਿਲੇ ਤੋਂ ਉਨ੍ਹਾਂ ਦੇ ਭਾਸ਼ਣ ਦੀ ਗਰਜ ਅਤੇ ਗੂੰਜ ਕਿੰਨੀ ਹੋਵੇਗੀ।

468 ad