ਲਾਪਤਾ ਸ਼ਿਵ ਸੈਨਾ ਲੀਡਰ ਦੀ ਲਾਸ਼ ਮਿਲੀ

9ਪਟਿਆਲਾ, 5 ਮਈ ( ਪੀਡੀ ਬੇਉਰੋ )ਸਮਾਣਾ ਦੇ ਸ਼ਿਵ ਸੈਨਾ ਬਾਲ ਠਾਕਰੇ ਮਵੀ ਕਲਾਂ ਦੇ ਪ੍ਰਧਾਨ ਦੀ ਲਾਸ਼ ਸ਼ੱਕੀ ਹਲਾਤਾਂ ‘ਚ ਮਿਲੀ ਹੈ। ਸ਼ਿਵ ਸੈਨਾ ਲੀਡਰ ਗੁਰਦੀਪ ਰਾਣਾ ਘਰ ਤੋਂ ਲਾਪਤਾ ਸੀ। ਰਾਣਾ ਦੀ ਲਾਸ਼ ਪਿੰਡ ਫ਼ਤਿਹਪੁਰ ਨੇੜਿਉਂ ਇਕ ਛੋਟੀ ਨਹਿਰ ਦੀ ਪਟਰੀ ਤੋਂ ਮਿਲੀ ਹੈ। ਉਸ ਦੀ ਇਨੋਵਾ ਗੱਡੀ ਵੀ ਮੌਕੇ ਤੋਂ ਥੋੜ੍ਹੀ ਦੂਰ ਖੜ੍ਹੀ ਮਿਲੀ ਹੈ। ਪੁਲਿਸ ਇਸ ਮਾਮਲੇ ਦੀ ਗਹਿਰਾਈ ਤੋਂ ਜਾਂਚ ਕਰ ਰਹੀ ਹੈ।ਸ਼ਿਵ ਸੈਨਾ ਲੀਡਰ ਸ਼ੰਕਰ ਭਾਰਦਵਾਜ ਨੇ ਗੁਰਦੀਪ ਰਾਣਾ ਦੀ ਮੌਤ ਨੂੰ ਕਤਲ ਕਰਾਰ ਦਿੰਦਿਆਂ ਇਸ ਪਿੱਛੇ ਕਿਸੇ ਵੱਡੀ ਸਾਜ਼ਿਸ਼ ਹੋਣ ਦਾ ਸ਼ੱਕ ਜਤਾਇਆ ਹੈ। ਇਸ ਕਤਲ ਪਿੱਛੇ ਜਇਦਾਦ ਵਿਵਾਦ ਹੋਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਦੀਪ ਰਾਣਾ ਦੀ ਲਾਸ਼ ਬਰਾਮਦ ਕਰ ਪੋਸਟਮਾਟਮ ਲਈ ਭੇਜ ਦਿੱਤੀ ਹੈ। ਹਾਲਾਂਕਿ ਲਾਸ਼ ‘ਤੇ ਕੋਈ ਬਾਹਰੀ ਸੱਟ ਦਾ ਨਿਸ਼ਾਨ ਨਹੀਂ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

468 ad

Submit a Comment

Your email address will not be published. Required fields are marked *