ਲਾਪਤਾ ਮਲੇਸ਼ੀਆਈ ਜਹਾਜ਼ ਦੇ ਬਾਰੇ ‘ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਜਾਣਕਾਰੀ!

ਲੰਡਨ— ਲਾਪਤਾ ਮਲੇਸ਼ੀਆਈ ਜਹਾਜ਼ ਦਾ ਰਹੱਸ ਅਜੇ ਵੀ ਬਰਕਰਾਰ ਹੈ ਪਰ ਹੁਣ ਇਕ ਅਮਰੀਕੀ ਲੇਖਕ ਨੇਜਲ ਕਾਥਰੋਨ ਨੇ ਆਪਣੀ Planeਕਿਤਾਬ ਵਿਚ ਉਸ ਬਾਰੇ ਜੋ ਖੁਲਾਸਾ ਕੀਤਾ ਹੈ ਉਹ ਹੈਰਾਨ ਕਰਨ ਵਾਲਾ ਹੈ। ਕਿਤਾਬ ਅਨੁਸਾਰ ਲਾਪਤਾ ਮਲੇਸ਼ੀਆਈ ਜਹਾਜ਼ ਨੂੰ ਅਮਰੀਕੀ ਅਤੇ ਥਾਈਲੈਂਡ ਦੀ ਫੌਜ ਨੇ ਇਕ ਜੰਗੀ ਅਭਿਆਸ ਦੌਰਾਨ ਨਸ਼ਟ ਕਰ ਦਿੱਤਾ ਹੈ। ਇਸ ਘਟਨਾ ਵਿਚ ਜਹਾਜ਼ ਦੇ ਪਰਖੱਚੇ ਤੱਕ ਨਹੀਂ ਬਚੇ। ਹਾਲਾਂਕਿ ਇਸ ਘਟਨਾ ਨੂੰ ਜਾਣਬੁੱਝ ਕੇ ਅੰਜ਼ਾਮ ਨਹੀਂ ਦਿੱਤਾ ਗਿਆ। ਜਹਾਜ਼ ਨੂੰ ਗਲਤੀ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਅਮਰੀਕੀ ਲੇਖਕ ਨੇ ਇਹ ਖੁਲਾਸੇ ਆਪਣੀ ਕਿਤਾਬ ‘ਫਲਾਈਟ ਐੱਮ. ਐੱਮ. 370: ਦਿ ਮਿਸਟਰੀ’ ਵਿਚ ਕੀਤੇ ਹਨ। ਇਹ ਕਿਤਾਬ ਛੇਤੀ ਹੀ ਪ੍ਰਕਾਸ਼ਤ ਹੋਵੇਗੀ।
ਲੇਖਕ ਨੇ ਦਾਅਵਾ ਕੀਤਾ ਹੈ ਕਿ ਹਾਦਸੇ ਤੋਂ ਬਾਅਦ ਆਸਟ੍ਰੇਲੀਆ ਦੇ ਸਮੁੰਦਰ ਵਿਚ ਦੂਜਾ ਬਲੈਕ ਬਾਕਸ ਸੁੱਟ ਦਿੱਤਾ ਗਿਆ ਤਾਂ ਜੋ ਖੋਜ ਮੁਹਿੰਮ ਨੂੰ ਗੁੰਮਰਾਹ ਕੀਤਾ ਜਾ ਸਕੇ। ਜੇਕਰ ਜਹਾਜ਼ ‘ਤੇ ਲੱਗਾ ਟਰੈਕਿੰਗ ਸਿਸਟਮ ਸਹੀ ਹੁੰਦਾ ਤਾਂ ਜਹਾਜ਼ ਦੀ ਲੋਕੇਸ਼ਨ ਦਾ ਪਤਾ ਲੱਗ ਸਕਦਾ ਸੀ ਪਰ ਲਾਪਤਾ ਮਲੇਸ਼ੀਆਈ ਜਹਾਜ਼ ‘ਤੇ ਪੁਰਾਣਾ ਟਰੈਕਿੰਗ ਸਿਸਟਮ ਲੱਗਾ ਸੀ, ਜੋ ਜਹਾਜ਼ ਦੀ ਸਥਿਤੀ ਬਾਰੇ ਗਲਤ ਅਤੇ ਬੇਬੁਨਿਆਦੀ ਜਾਣਕਾਰੀ ਭੇਜਦਾ ਸੀ। ਇਸ ਦੇ ਨਾਲ ਹੀ ਇਹ ਸਿਸਟਮ ਕਿਸੇ ਤਰ੍ਹਾਂ ਦੀ ਜੀ. ਪੀ. ਐੱਸ. ਜਾਣਕਾਰੀ ਵੀ ਨਹੀਂ ਭੇਜਦਾ ਸੀ।
ਸਾਬਕਾ ਮਲੇਸ਼ੀਆਈ ਪ੍ਰਧਾਨ ਮੰਤਰੀ ਮਹਾਥਿਰ ਮੁਹੰਮਦ ਨੇ ਐਤਵਾਰ ਨੂੰ ਮੰਗ ਕੀਤੀ ਹੈ ਕਿ ਜਹਾਜ਼ ਕੰਪਨੀ ਬੋਇੰਗ ਅਤੇ ਅਮਰੀਕੀ ਜਾਸੂਸੀ ਸੰਸਥਾ ਸੀ. ਆਈ. ਏ. ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿਚ ਕੁਝ ਨਾ ਕੁਝ ਛਿਪਾਇਆ ਜਾ ਰਿਹਾ ਹੈ।

468 ad