ਲਾਪਤਾ ਮਲੇਸ਼ੀਆਈ ਜਹਾਜ਼ ਦੀ ਖੋਜ ‘ਚ ਆਇਆ ਨਵਾਂ ਮੋੜ!

ਕੁਆਲਾਲੰਪੁਰ—ਕਈ ਹਫਤਿਆਂ ਤੋਂ ਲਾਪਤਾ ਚੱਲ ਰਹੇ ਮਲੇਸ਼ੀਆਈ ਏਅਰਲਾਈਨਜ਼ ਦੇ ਜਹਾਜ਼ ਦੇ ਰਹੱਸ ਨੇ ਇਕ ਨਵਾਂ ਮੋੜ ਲੈ ਲਿਆ ਹੈ ਅਤੇ ਇਸ ਦੇ ਪਿੱਛੇ ਅੱਤਵਾਦੀ ਸਾਜ਼ਿਸ਼ ਦਾ ਖਦਸ਼ਾ ਹੋਣ ਦੀਆਂ ਸੰਭਾਵਨਾਵਾਂ ਤੇਜ਼ ਹੋ ਗਈਆਂ ਹਨ। ਜਹਾਜ਼ ਦੇ ਹਾਈਜੈਕ ਹੋਣ ਪਿੱਛੇ Planeਅਲਕਾਇਦਾ ਦੇ ਅੱਤਵਾਦੀਆਂ ਦਾ ਹੱਥ ਹੋਣ ਦਾ ਸ਼ੱਕ ਹੈ ਅਤੇ ਇਸ ਮਾਮਲੇ ਵਿਚ 11 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਅੱਤਵਾਦੀਆਂ ਦੀ ਗ੍ਰਿਫਤਾਰੀ ਮਲੇਸ਼ੀਆ ਦੀ ਉੱਤਰੀ ਸਰਹੱਦ ‘ਤੇ ਸਥਿਤ ਕੇਡਾ ਸੂਬੇ ‘ਚੋਂ ਪਿਛਲੇ ਹਫਤੇ ਕੀਤੀ ਗਈ ਹੈ।
ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਉਮਰ 22 ਤੋਂ 55 ਸਾਲ ਦੇ ਦਰਮਿਆਨ ਹੈ। ਕਾਊਂਟਰ ਟੈਰੈਰਿਸਟ ਡਿਵੀਜ਼ਨ ਆਫ ਮਲੇਸ਼ੀਅਨ ਸਪੈਸ਼ਲ ਬ੍ਰਾਂਚ ਦੇ ਇਕ ਅਧਿਕਾਰੀ ਅਨੁਸਾਰ ਜਹਾਜ਼ ਦੇ ਗਾਇਬ ਹੋਣ ਪਿੱਛੇ ਕਿਸੇ ਤਰ੍ਹਾਂ ਦੀ ਅੱਤਵਾਦੀ ਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਸ ਕਾਰਨ ਹੀ ਜਹਾਜ਼ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਅੱਤਵਾਦੀਆਂ ਨੇ ਇਸ ਜਹਾਜ਼ ਦਾ ਰੂਟ ਬਦਲ ਦਿੱਤਾ ਹੋਵੇ ਅਤੇ ਇਸ ਨੂੰ ਕਿਸੇ ਹੋਰ ਥਾਂ ਲੈ ਗਏ ਹੋਣ। ਇਸ ਸੰਭਾਵਨਾ ਨੂੰ ਇਸ ਲਈ ਵੀ ਜ਼ੋਰ ਮਿਲਦਾ ਹੈ ਕਿਉਂਕਿ ਅਜੇ ਤੱਕ ਇੰਨੀਂ ਵੱਡੀ ਖੋਡ ਮੁਹਿੰਮ ਦੇ ਬਾਵਜੂਦ ਵੀ ਜਹਾਜ਼ ਦਾ ਮਲਬਾ ਨਹੀਂ ਮਿਲ ਸਕਿਆ ਹੈ।
ਕੁਝ ਦਿਨ ਪਹਿਲਾਂ ਰੂਸੀ ਅਖਬਾਰ ਨੇ ਵੀ ਦਾਅਵਾ ਕੀਤਾ ਸੀ ਕਿ ਜਹਾਜ਼ ਨੂੰ ਕਥਿਤ ਰੂਪ ਨਾਲ ਹਾਈਜੈਕ ਕਰਕੇ ਅਫਗਾਨਿਸਤਾਨ ਵਿਚ ਉਤਾਰਿਆ ਗਿਆ ਹੈ। ਫਿਲਹਾਲ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਖਬਰਾਂ ਦੇ ਮੁਤਾਬਕ ਓਸਾਮਾ ਬਿਨ ਲਾਦੇਨ ਦੇ ਜਵਾਈ ਸਾਜਿਦ ਬਦਤ ਨੇ ਟ੍ਰਾਇਲ ਦੌਰਾਨ ਦੱਸਿਆ ਕਿ ਉਸ ਨੂੰ ਮਲੇਸ਼ੀਆ ਵਿਚ ਵੀ ਸ਼ੂ ਬੰਬ ਪਹੁੰਚਾਉਣ ਦੀ ਟਰੇਨਿੰਗ ਦਿੱਤੀ ਗਈ ਸੀ। ਬ੍ਰਿਟੇਨ ਵਿਚ ਪੈਦਾ ਹੋਇਆ ਸਾਜਿਦ ਬਦਤ, ਅਫਗਾਨਿਸਤਾਨ ਵਿਚ ਸਥਿਤ ਅੱਤਵਾਦੀ ਕੈਂਪਸ ਵਿਚ ਟਰੇਨਿੰਗ ਲੈ ਚੁੱਕਾ ਹੈ। ਟ੍ਰਾਇਲ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਸ਼ੂ ਬੰਬ ਇਕ ਮਲੇਸ਼ੀਆਈ ਵਿਅਕਤੀ ਨੂੰ ਦਿੱਤਾ ਸੀ। ਉਸ ਨੇ ਦੱਸਿਆ ਕਿ ਉਹ ਬੰਬ ਜਹਾਜ਼ ਦੇ ਕਾਕਪਿਟ ਦੇ ਲਈ ਸੀ।

468 ad