‘ਲਾਪਤਾ ਜਹਾਜ਼ ਦੇ ਯਾਤਰੀਆਂ ਦੇ ਪਰਿਵਾਰਕ ਮੈਂਬਰ ਜਾਣ ਘਰ’

'ਲਾਪਤਾ ਜਹਾਜ਼ ਦੇ ਯਾਤਰੀਆਂ ਦੇ ਪਰਿਵਾਰਕ ਮੈਂਬਰ ਜਾਣ ਘਰ'

]ਮਲੇਸ਼ੀਆਈ ਏਅਰਲਾਈਨਜ਼ ਨੇ ਲਾਪਤਾ ਜਹਾਜ਼ ਐਮ. ਐਚ.370 ਦੇ ਸਵਾਰ 227 ਯਾਤਰੀਆਂ ਦੇ ਰਿਸ਼ਤੇਦਾਰਾਂ ਤੋਂ ਆਪਣੇ-ਆਪਣੇ ਘਰ ਵਾਪਸ ਜਾਣ ਨੂੰ ਕਿਹਾ ਕਿਉਂਕਿ ਜਹਾਜ਼ ਦੀ ਭਾਲ ਮੁਹਿੰਮ ਲੰਬੀ ਖਿੱਚ ਸਕਦੀ ਹੈ। ਏਅਰਲਾਈਨਜ਼ ਨੇ ਇਕ ਬਿਆਨ ‘ਚ ਕਿਹਾ ਕਿ ਹੋਟਲਾਂ ‘ਚ ਰਹਿਣ ਦੀ ਬਜਾਏ, ਫਲਾਈਟ ਐਮ. ਐਚ.370 ਦੇ ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਘਰ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਥੇ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮਦਦ ਮਿਲੇਗੀ ਅਤੇ ਉਨ੍ਹਾਂ ਨੂੰ ਮਲੇਸ਼ੀਆ ਏਅਰਲਾਈਨਜ਼ ਵਲੋਂ ਉਥੇ ਹੀ ਜਾਂਚ ਦੀ ਤਰੱਕੀ ਅਤੇ ਹੋਰ ਸਹਿਯੋਗ ਦੇ ਬਾਰੇ ‘ਚ ਸੂਚਨਾਵਾਂ ਦਿੱਤੀਆਂ ਜਾਣਗੀਆਂ। ਬਿਆਨ ‘ਚ ਕਿਹਾ ਗਿਆ ਹੈ ਕਿ ਬੋਇੰਗ 777-200 ਦੇ ਲਾਪਤਾ ਹੋਣ ਦੀ ਖੋਜ ਅਤੇ ਜਾਂਚ ਦੀ ਪ੍ਰਕਿਰਿਆ ਲੰਬੀ ਖਿੱਚ ਸਕਦੀ ਹੈ। ਮਲੇਸ਼ੀਆ ਏਅਰਲਾਈਨਜ਼ 7 ਮਈ ਤੱਕ ਵਿਸ਼ਵ ਭਰ ਦੇ ਆਪਣੇ ਸਾਰੇ ਪਰਿਵਾਰ ਦੀ ਸਹਾਇਤਾ ਕੇਂਦਰ ਬੰਦ ਕਰੇਗਾ। ਹਾਲਾਂਕਿ, ਮਲੇਸ਼ੀਆਈ ਸਰਕਾਰ ਦੀ ਮਦਦ ਨਾਲ ਏਅਰਲਾਈਨਜ਼ ਕੁਆਲਾਲੰਪੁਰ ਅਤੇ ਬੀਜਿੰਗ ‘ਚ ਪਰਿਵਾਰ ਸਹਾਇਤਾ ਕੇਂਦਰ ਸਥਾਪਿਤ ਕਰੇਗਾ।

468 ad