ਲਾਪਤਾ ਐਮ.ਐਚ.-370 ਲਈ ਸਮੁੰਦਰ ਹੇਠਾਂ ਮੁੜ ਖੋਜ ਕਰੇਗੀ ਛੋਟੀ ਪਣਡੁੱਬੀ

ਲਾਪਤਾ ਐਮ.ਐਚ.-370 ਲਈ ਸਮੁੰਦਰ ਹੇਠਾਂ ਮੁੜ ਖੋਜ ਕਰੇਗੀ ਛੋਟੀ ਪਣਡੁੱਬੀ

ਹਿੰਦ ਮਹਾਸਾਗਰ ਵਿਚ ਹਾਦਸੇ ਦਾ ਸ਼ਿਕਾਰ ਹੋਏ ਮਲੇਸ਼ੀਆਈ ਜੈੱਟ ਨੂੰ ਲੱਭ ਰਹੀ ਛੋਟੀ ਪਣਡੁੱਬੀ ਕੁਝ ਹੀ ਦਿਨਾਂ ‘ਚ ਖੋਜ ਖੇਤਰ ਵਿਚ ਵਾਪਸੀ ਕਰੇਗੀ ਕਿਉਂਕਿ ਉਸ ਨੂੰ ਲੈ ਕੇ ਇਕ ਆਸਟ੍ਰੇਲੀਆਈ ਜਹਾਜ਼ ਸਮੁੰਦਰ ਵਿਚ ਵਾਪਸ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਸਟ੍ਰੇਲੀਆਈ ਡਿਫੈਂਸ ਵੇਸਸੇਲ ਓਸ਼ੀਅਨ ਸ਼ੀਲਡ (ਜਹਾਜ਼) ਗਵਾਚੇ ਜਹਾਜ਼ ਐਮ.ਐਚ.-370 ਦੀ ਖੋਜ ਜਾਰੀ ਰੱਖਣ ਲਈ ਪੱਛਮੀ ਆਸਟ੍ਰੇਲੀਆ ਦੇ ਤੱਟ ਤੋਂ ਦੂਰ ਸਮੁੰਦਰ ਵਿਚ ਵਾਪਸ ਆ ਰਿਹਾ ਹੈ। 
ਅੱਠ ਮਾਰਚ ਨੂੰ ਕੁਆਲਾਲੰਪੁਰ ਤੋਂ ਬੀਜਿੰਗ ਲਈ ਉਡਾਨ ਭਰਨ ਤੋਂ ਬਾਅਦ ਮਲੇਸ਼ੀਆਈ ਜਹਾਜ਼ ਰਹੱਸਮਈ ਢੰਗ ਨਾਲ ਲਾਪਤਾ ਹੋ ਗਿਆ। ਉਸ ‘ਤੇ 239 ਯਾਤਰੀ ਸਵਾਰ ਸਨ। ਉਨ੍ਹਾਂ ਵਿਚ ਪੰਜ ਭਾਰਤੀ, ਭਾਰਤੀ ਮੂਲ ਦਾ ਇਕ ਕਨੈਡੀਆਈ ਅਤੇ 154 ਚੀਨੀ ਨਾਗਰਕ ਸਨ। ਆਸਟ੍ਰੇਲੀਆਈ ਜਹਾਜ਼ ਪਣਡੁੱਬੀ-21 ਨੂੰ ਤੈਨਾਤ ਕਰੇਗਾ ਜਿਹੜੀ ਦੱਖਣੀ ਹਿੰਦ ਮਹਾਸਾਗਰ ਦੇ ਉਸ ਸਥਾਨ ‘ਤੇ ਸਮੁੰਦਰ ‘ਚ ਭਾਲ ਕਰੇਗੀ ਜਿਥੋਂ ਅਪ੍ਰੈਲ ਵਿਚ ਸ਼ੱਕੀ ਬਲਾਕ ਬਾਕਸ ‘ਚੋਂ ਸੰਕੇਤ ਮਿਲੇ ਸਨ। ਆਸਟ੍ਰੇਲੀਆਈ ਬਰਾਡ ਕਾਸਟਿੰਗ ਕਾਰਪੋਰੇਸ਼ਨ ਨੇ ਖਬਰ ਦਿੱਤੀ ਸੀ ਪਰਥ ਨੇੜੇ ਐਚ.ਐਮ.ਏ.ਐਸ. ਸਟਲਿੰਗ ਵਿਚ ਪਿਛਲੇ ਹਫਤੇ ਓਸ਼ੀਅਨ ਸ਼ੀਲਡ ਜ਼ਰੂਰੀ ਸਮਾਨ ਲੈ ਰਿਹਾ ਸੀ ਅਤੇ ਨਿਯਮਿਤ ਰੱਖ ਰਖਾਅ ਦੀ ਪ੍ਰਕਿਰਿਆ ‘ਚੋਂ ਗੁਜ਼ਰ ਰਿਹਾ ਸੀ। ਪਹਿਲਾਂ ਓਸ਼ੀਅਨ ਸ਼ੀਲਡ 31 ਮਾਰਚ ਤੋਂ ਪੰਜ ਮਾਰਚ ਤੱਕ ਤੈਨਾਕ ਕੀਤਾ ਗਿਆ ਸੀ। ਸਮੁੰਦਰ ਵਿਚ ਪੰਜ ਹਫਤੇ ਰਹਿਣ ਤੋਂ ਬਾਅਦ ਉਹ ਬੰਦਰਗਾਹ ‘ਤੇ ਪਰਤ ਆਇਆ ਸੀ ਜਿਥੇ ਬਲੂਫਿਨ-21 ਦੇ ਸਕੈਨਰ ‘ਚ ਸਾਫਟਵੇਅਰ ਨੂੰ ਅਪਡੇਟ ਕੀਤਾ ਗਿਆ ਸੀ।

468 ad