ਲਾਡਾਂ ਨਾਲ ਪਾਲੇ ਗਏ ਪੁੱਤਰਾਂ ਨੇ ਹੀ ਕੀਤਾ ਸੀ ਮਾਤਾ-ਪਿਤਾ ਦਾ ਕਤਲ

4ਨਿਊਯਾਰਕ , 5 ਮੈ ( ਪੀਡੀ ਬੇਉਰੋ ) ਬੀਤੇ ਦਿਨ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸੈਨਹੋਜ਼ੇ ਵਿਖੇ ਇਕ ਬੰਗਲਾਦੇਸ਼ੀ ਮੂਲ ਦੇ ਮੁਸਲਿਮ ਪਤੀ-ਪਤਨੀ ਦੇ ਹੋਏ ਦੋਹਰੇ ਕਤਲ ਦੇ ਸਬੰਧ ‘ਚ ਉਨ੍ਹਾਂ ਨੂੰ ਘਰ ਵਿਚ ਗੋਲੀਆਂ ਮਾਰ ਕੇ ਮਾਰਨ ਵਾਲੇ ਹੋਰ ਨਹੀਂ, ਸਗੋਂ ਉਨ੍ਹਾਂ ਦੇ ਦੋਵੇਂ ਪੁੱਤਰ ਸਨ। ਮਾਰੇ ਗਏ ਪਤੀ ਗੁਲਾਮ ਰਾਬੀ ਅਤੇ ਉਸ ਦੀ ਪਤਨੀ ਸ਼ਮੀਮਾ ਰਾਬੀ ਨੂੰ ਘਰ ਵਿਚ ਲਾਇਸੰਸੀ ਗੰਨ ਨਾਲ ਮਾਰ ਦਿੱਤਾ ਗਿਆ ਸੀ।
ਜਦੋਂ ਪੁਲਸ ਪਹੁੰਚੀ ਤਾਂ ਦੋਵੇਂ ਪਤੀ ਪਤਨੀ ਮਰੇ ਹੋਏ ਸਨ ਅਤੇ ਘਰ ਦੇ ਹਾਰਡ ਬੋਰਡ ਦੇ ਫਰਸ਼ ਤੇ ਕਤਲ ਕਰਕੇ ਅੰਗਰੇਜ਼ੀ ‘ਚ ‘ਮੈਂ ਪਹਿਲੀ ਵਾਰ ਕਿਸੇ ਨੂੰ ਮਾਰਿਆ ਹੈ’ ਸਕੈਚ ਪੈਨ ਨਾਲ ਲਿਖਿਆ ਪਾਇਆ ਗਿਆ ਸੀ। ਪੁਲਸ ਨੇ ਜਾਂਚ ਕੀਤੀ ਤਾਂ ਸੱਚ ਤੇ ਝੂਠ ਦਾ ਨਿਤਾਰਾ ਹੋ ਗਿਆ। ਕਤਲ ਕਰਨ ਵੇਲੇ ਇਹ ਦੋਵੇਂ ਕਾਤਲ ਵੀ ਗੈਰਹਾਜ਼ਰ ਸਨ ਅਤੇ ਫਰਾਰ ਸਨ। ਪੁਲਸ ਨੇ ਪੂਰੀ ਛਾਣਬੀਣ ਕਰਕੇ ਮ੍ਰਿਤਕਾਂ ਦੇ ਵੱਡੇ ਪੁੱਤਰ ਹਸੀਬ ਗੁਲਾਮ ਰਾਬੀ (27) ਸਾਲ ਦੀ ਭਾਲ ਕਰਨੀ ਸ਼ੁਰੂ ਕੀਤੀ, ਜਿਸ ਨੂੰ 70 ਮੀਲ ਦੀ ਦੂਰੀ ਤੇ ਟਰੇਸੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਛੋਟੇ ਬੇਟੇ ਉਮਰ ਗੁਲਾਮ (17 ਸਾਲ) ਨੂੰ ਹਾਰਡ ਬੋਰਡ ਦੇ ਸਕੈਚ ਪੈਨ ਨਾਲ ਲਿਖੀ ਹੋਈ ਲਿਖਾਈ ਦੀ ਨਿਸ਼ਾਨਦੇਹੀ ਤੋਂ ਸਕੂਲ ਵਿਚੋਂ ਗ੍ਰਿਫਤਾਰ ਕੀਤਾ ਗਿਆ, ਜਿਸ ਵਲੋਂ ਲਿਖੀ ਲਿਖਾਈ ਦੇ ਮੇਲ ਹੋ ਜਾਣ ਤੇ ਦੋਵੇਂ ਦੋਸ਼ੀ ਫੜ੍ਹੇ ਗਏ। ਦੋਸ਼ੀਆਂ ਨੂੰ ਸ਼ਾਂਤਾ ਕਲਾਰਾ ਕਾਊਂਟੀ ਦੀ ਜੇਲ ‘ਚ ਨਜ਼ਰਬੰਦ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਜਮਾਨਤ ਦੀ ਕੋਈ ਵੀ ਸ਼ਰਤ ਨਹੀਂ ਰੱਖੀ ਗਈ ਅਤੇ ਉਨ੍ਹਾਂ ਦੀ ਪੇਸ਼ੀ ਦੀ ਅਗਲੀ ਤਾਰੀਕ 9 ਮਈ ਹੈ।

468 ad

Submit a Comment

Your email address will not be published. Required fields are marked *