ਲਾਈਵ ਟੀ. ਵੀ. ਸ਼ੋਅ ‘ਚ ਫਸ ਗਏ ਕੁੰਢੀਆਂ ਦੇ ਸਿੰਗ

ਜੋਰਡਨ—ਸੀਰੀਆ ਵਿਚ ਜਾਰੀ ਘਰੇਲੂ ਯੁੱਧ ‘ਤੇ ਲਾਈਵ ਟੀ. ਵੀ. ਸ਼ੋਅ ‘ਤੇ ਕਰਵਾਈ ਜਾ ਰਹੀ ਇਕ ਬਹਿਸ ਉਸ ਸਮੇਂ ਭਿਆਨਕ ਰੂਪ ਧਾਰ ਗਈ ਜਦੋਂ ਦੋ ਸ਼ੋਅ ਵਿਚ ਮੌਜੂਦ ਦੋਵੇਂ ਪੱਤਰਕਾਰ ਆਪਸ ਵਿਚ ਭਿੜ ਗਏ। ਇਹ ਪ੍ਰੋਗਰਾਮ ਮੰਗਲਵਾਰ ਨੂੰ ‘ਸੈਵਨ ਸਟਾਰਜ਼’ ਸੈਟੇਲਾਈਟ Live TVਟੈਲੀਵਿਜ਼ਨ ਚੈਨਲ ‘ਤੇ ਮੰਗਲਵਾਰ ਨੂੰ ਦਿਖਾਇਆ ਜਾ ਰਿਹਾ ਸੀ। ਸ਼ੋਅ ਦੌਰਾਨ ਸੀਰੀਆ ਵਿਚ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਗ੍ਰਹਿ ਯੁੱਧ ਬਨਾਮ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ਬਾਰੇ ਬਹਿਸ ਕਰਵਾਈ ਜਾ ਰਹੀ ਸੀ।
ਇਸ ਸ਼ੋਅ ਵਿਚ ਸੈਕਰ ਅਲ ਜੌਹਾਰੀ ਅਤੇ ਮੁਹੰਮਦ ਅਲ ਜੋਯਾਸੀ ਨੇ ਇਸ ਭੱਖਦੇ ਮੁੱਦੇ ‘ਤੇ ਬਹਿਸ ਵਿਚ ਹਿੱਸਾ ਲਿਆ ਪਰ ਬਾਅਦ ਵਿਚ ਉਹ ਖੁਦ ਇਸ ਬਹਿਸ ਵਿਚ ਸ਼ਾਮਲ ਹੋ ਗਏ। ਇਸ ਦੌਰਾਨ ਇਕ ਵਰਕਰ ਨੇ ਦੱਸਿਆ ਕਿ ਇਸ ਸ਼ੋਅ ਵਿਚ 1,50,000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ।
ਇਸ ਦੌਰਾਨ ਅਲ ਜੋਯੁਸੀ ਨੇ ਅਲ ਜੋਹਾਰੀ ‘ਤੇ ਦੋਸ਼ ਲਗਾ ਦਿੱਤਾ ਕਿ ਉਹ ਸੀਰੀਅਨ ਬਾਗੀਆਂ ਦਾ ਸਾਥ ਦੇ ਰਹੇ ਹਨ। ਇਸ ਦੇ ਜਵਾਬ ਵਿਚ ਅਲ ਜੋਯਾਸੀ ਨੇ ਜੋਹਾਰੀ ‘ਤੇ ਰਾਸ਼ਟਰਪਤੀ ਅਸਦ ਤੋਂ ਪੈਸੇ ਲੈਣ ਦਾ ਦੋਸ਼ ਲਗਾ ਦਿੱਤਾ। ਇਸ ‘ਤੇ ਦੋਵੇਂ ਪੱਤਰਕਾਰ ਭੜਕ ਗਏ ਅਤੇ ਉਨ੍ਹਾਂ ਨੇ ਇਕ ਦੂਜੇ ‘ਤੇ ਮੇਜ਼ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਦੋਹਾਂ ਦੀ ਇਸ ਧੱਕਾਮੁੱਕੀ ਵਿਚ ਸਟੂਡੀਓ ਦਾ ਮੇਜ਼ ਵੀ ਟੁੱਟ ਗਿਆ ਅਤੇ ਦੇਖਦੇ ਹੀ ਦੇਖਦੇ ਇਹ ਬਹਿਸ ਸੀਰੀਆ ਦੇ ਗ੍ਰਹਿ ਯੁੱਧ ਵਾਂਗ ਹੀ ਹਿੰਸਕ ਹੋ ਨਿਬੜੀ।

468 ad