ਲਓ ਜੀ ਕਰਲੋ ਗੱਲ , ਜਦੋਂ ਬਾਦਲ ਬੋਲੇ, ”ਗੈਂਗਸਟਰ ਫੇਸਬੁੱਕ ਚਲਾਈ ਜਾਣ, ਮੈਂ ਕੀ ਕਰ ਸਕਦਾ”

5ਮੁਕਤਸਰ ਸਾਹਿਬ,3 ਮਈ (ਪੀ ਡੀ ਬਿਊਰੋ) ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ‘ਚ ਕਤਲ ਹੋਏ ਗੈਂਗਸਟਰ ਜਸਵਿੰਦਰ ਰੌਕੀ ਦੇ ਦੁਸ਼ਮਣਾਂ ਵਲੋਂ ਜੇਲ੍ਹ ‘ਚ ਫੇਸਬੁੱਕ ਚਲਾਉਣ ਦੇ ਮਾਮਲੇ ‘ਤੇ ਬੜਾ ਹੀ ਗੈਰ-ਜ਼ਿੰਮੇਵਾਰਾਨਾ ਬਿਆਨ ਦਿੱਤਾ ਹੈ। ਲੰਬੀ ਵਿਖੇ ਪੱਤਰਕਾਰਾਂ ਵਲੋਂ ਰੌਕੀ ਮਾਮਲੇ ਸੰਬੰਧੀ ਸਵਾਲ ਪੁੱਛੇ ਜਾਣ ‘ਤੇ ਬਾਦਲ ਨੇ ਕਿਹਾ ਕਿ ਜੇਕਰ ਗੈਂਗਸਟਰ ਜੇਲ੍ਹ ‘ਚ ਰਹਿ ਕੇ ਫੇਸਬੁੱਕ ਚਲਾ ਰਹੇ ਹਨ ਤਾਂ ਮੈਂ ਕੀ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਗੈਂਗਸਟਰ ਜਸਵਿੰਦਰ ਸਿੰÎਘ ਰੌਕੀ ਨੂੰ ਹਿਮਾਚਲ ‘ਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਅਤੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਜੇਲ੍ਹ ‘ਚ ਬੰਦ ਜੈਪਾਲ ਨਾਂ ਦੇ ਗੈਂਗਸਟਰ ਨੇ ਫੇਸਬੁੱਕ ‘ਤੇ ਲਈ ਸੀ ਅਤੇ ਉਹ ਲਗਾਤਾਰ ਇਸ ਬਾਰੇ ‘ਚ ਫੇਸਬੁੱਕ ‘ਤੇ ਸਰਗਰਮ ਹੈ ਪਰ ਸਰਕਾਰ ਇਨ੍ਹਾਂ ਗੈਂਗਸਟਰਾਂ ਲਈ ਕੋਈ ਸਖਤੀ ਵਰਤਦੀ ਨਜ਼ਰ ਨਹੀਂ ਆ ਰਹੀ।  ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜੇਲ੍ਹ ‘ਚ ਜੈਮਰ ਲੱਗੇ ਹੋਣ ਦੇ ਬਾਵਜੂਦ ਵੀ ਗੈਂਗਸਟਰ ਧੜੱਲੇ ਨਾ ਮੋਬਾਇਲਾਂ ਦੀ ਵਰਤੋਂ ਕਰ ਰਹੇ ਹਨ ਅਤੇ ਇਸ ਵੱਲ ਸਰਕਾਰ ਜਾਂ ਪੁਲਸ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਜਾ ਰਿਹਾ ਹੈ।

468 ad

Submit a Comment

Your email address will not be published. Required fields are marked *