ਰੇਲਗੱਡੀ ਦੀ ਲਪੇਟ ”ਚ ਆਈ ਕਾਰ, 2 ਨੌਜਵਾਨਾਂ ਦੀ ਮੌਤ

7ਆਨੰਦਪੁਰ ਸਾਹਿਬ/ਨੰਗਲ, 3 ਮਈ ( ਜਗਦੀਸ਼ ਬਾਮਬਾ  ) ਨੰਗਲ ਦੇ ਨੇੜੇ ਪਿੰਡ ਪੱਟੀ ਦੇ ਮਨੁੱਖ ਰਹਿਤ ਫਾਟਕ ‘ਤੇ ਵਾਪਰੇ ਹਾਦਸੇ ਵਿਚ ਇਕ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਇੰਡੀਗੋ ਕਾਰ ‘ਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਨੌਜਵਾਨ ਜਲੰਧਰ ਦੇ ਰਹਿਣ ਵਾਲੇ ਸਨ। ਰੇਲਗੱਡੀ ਦੀ ਟੱਕਰ ਨਾਲ ਇੰਡੀਗੋ ਕਾਰ ਕਰੀਬ 20-25 ਫੁੱਟ ਦੂਰ ਜਾ ਕੇ ਡਿੱਗੀ, ਜਿਸ ਨਾਲ ਕਾਰ ‘ਚ ਸਵਾਰ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਸ਼ਾਲ ਗੌਸਵਾਮੀ (35) ਦੇ ਪਿਤਾ ਅਨੁਸਾਰ ਵਿਸ਼ਾਲ ਤੇ ਉਸਦਾ ਸਾਥੀ ਅਮਰਨਾਥ ਯਾਤਰਾ ਲਈ ਦਾਨੀ ਲੋਕਾਂ ਤੋਂ ਸਮੱਗਰੀ ਇਕੱਠੀ ਕਰਨ ਗਏ ਸਨ। ਮ੍ਰਿਤਕ ਦੇ ਪਿਤਾ ਚੰਦ ਗੋਸਵਾਮੀ ਨੇ ਦੱਸਿਆ ਕਿ ਲੜਕੇ ਅਮਰਨਾਥ ਯਾਤਰਾ ਲਈ ਚੰਦਾ ਤੇ ਹੋਰ ਸਮੱਗਰੀ ਇਕੱਠੀ ਕਰਨ ਲਈ ਇਥੇ ਆਏ ਸਨ। ਜਦੋਂ ਉਹ ਵਾਪਸ ਘਰ ਜਾ ਰਹੇ ਸਨ ਤਾਂ ਉਕਤ ਰੇਲਵੇ ਫਾਟਕ ‘ਤੇ ਸ਼ਾਇਦ ਉਨ੍ਹਾਂ ਦੀ ਗੱਡੀ ਬੰਦ ਹੋ ਗਈ ਅਤੇ ਹਾਦਸਾ ਵਾਪਰ ਗਿਆ।  ਉਧਰ ਮੌਕੇ ‘ਤੇ ਪਹੁੰਚੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਕਰਮ ਸਿੰਘ ਐੱਸ. ਆਈ. ਜੀ. ਆਰ. ਪੀ. ਨੰਗਲ ਨੇ ਦੱਸਿਆ ਕਿ ਰੇਲ ਗੱਡੀ ਨੰਬਰ 64517 ਅੰਬਾਲਾ ਤੋਂ ਨੰਗਲ ਆ ਰਹੀ ਸੀ। ਜਦੋਂ ਗੱਡੀ ਗੇਟ ਨੰਬਰ 84 ਸੀ 89 ਕੋਲ ਪੁੱਜੀ ਤਾਂ ਪਿੰਡ ਪੱਟੀ ਵਲੋਂ ਆ ਰਹੀ ਇੰਡੀਗੋ ਗੱਡੀ ਨੰਬਰ ਈ ਵੀ 10 ਈ ਵੀ 7321 ਨਾਲ ਇਸਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ‘ਚ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਆਏ ਦਿਨ ਇਸ ਫਾਟਕ ‘ਤੇ ਹਾਦਸੇ ਹੁੰਦੇ ਰਹਿੰਦੇ ਹਨ ਜਿਸ ਕਾਰਨ ਪਿੰਡ ਵਾਸੀ ਇਸ ਫਾਟਕ ਨੂੰ ਅਪਗ੍ਰੇਡ ਕਰਨ ਦੀ ਮੰਗ ਕਰ ਰਹੇ ਹਨ।

468 ad

Submit a Comment

Your email address will not be published. Required fields are marked *