ਰਿੰਗ ਦੇ ਕਿੰਗ ਜਾਨ ਸੀਨਾ ਨੂੰ ਮਿਲਿਆ ਪਿਆਰ ‘ਚ ਧੋਖਾ

ਨਿਊਯਾਰਕ—ਪਿਆਰ ਵਿਚ ਮਿਲਿਆ ਧੋਖਾ ਤਾਂ ਚੰਗੇ-ਭਲਿਆਂ ਨੂੰ ਤੋੜ ਦਿੰਦਾ ਹੈ ਫਿਰ ਚਾਹੇ ਉਹ ਆਮ ਆਦਮੀ ਹੋਵੇ ਜਾਂ ਫਿਰ ਕੋਈ ਰੈਸਲਰ ਹੋਵੇ, ਕਿਸੇ ਵਿਚ ਵੀ ਇੰਨੀਂ ਹਿੰਮਤ ਨਹੀਂ ਹੁੰਦੀ ਕਿ ਉਹ ਇਹ ਧੋਖਾ ਬਰਦਾਸ਼ਤ ਕਰ ਸਕੇ। ਇਸ ਵਾਰ ਇਸ ਦੇ ਸ਼ਿਕਾਰ ਹੋਏ ਹਨ King of Ringਰਿੰਗ ਦੇ ਕਿੰਗ ਕਹੇ ਜਾਣ ਵਾਲੇ ਜਾਨ ਸੀਨਾ। ਉਨ੍ਹਾਂ ਦੀ ਗਰਲ ਫਰੈਂਡ ਅਤੇ ਡਬਲਿਊ. ਡਬਲਿਊ. ਈ. ਦੀ ਪ੍ਰੋਫੈਸ਼ਨਲ ਰੈਸਲਰ ਨਿਕੀ ਬੇਲਾ ਨੇ ਉਨ੍ਹਾਂ ਨੂੰ ਪਿਆਰ ਵਿਚ ਧੋਖਾ ਦਿੱਤਾ ਹੈ। ਅਸਲ ਵਿਚ ਉਹ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸੀ ਅਤੇ ਫਿਲਹਾਲ ਜਾਨ ਸੀਨਾ ਇਸ ਖਬਰ ਤੋਂ ਅਨਜਾਣ ਹੈ।
ਇਸ ਗੱਲ ਦਾ ਖੁਲਾਸਾ ਈਆਨਲਾਈਨ ਡਾਯ ਕਾਮ ‘ਤੇ ਸਾਹਮਣੇ ਆਈ ਇਕ ਵੀਡੀਓ ਤੋਂ ਹੋਇਆ ਹੈ। ਇਸ ਵੀਡੀਓ ਵਿਚ ਜਾਨ ਸੀਨਾ ਦੀ ਗਰਲ ਫਰੈਂਡ ਨਿਕੀ ਬੇਲਾ ਆਪਣੇ ਇਕ ਦੋਸਤ ਨਾਲ ਆਪਣੇ ਪਹਿਲੇ ਵਿਆਹ ਬਾਰੇ ਚਰਚਾ ਕਰਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਨਿਕੀ ਦਾ ਪਹਿਲਾਂ ਵਿਆਹ ਕਿਸ ਨਾਲ ਹੋਇਆ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।  ਨੈੱਟ ‘ਤੇ ਇਸ ਵੀਡੀਓ ਨੇ ਆਉਂਦੇ ਸਾਰ ਹੀ ਤਹਿਲਕਾ ਮਚਾ ਦਿੱਤਾ ਹੈ। ਕੁਝ ਹੀ ਦੇਰ ਵਿਚ ਲੱਖਾਂ ਲੋਕਾਂ ਨੇ ਇਸ ਖਬਰ ਨੂੰ ਸ਼ੇਅਰ ਕਰ ਲਿਆ ਹੈ।
ਜਾਨ ਸੀਨ ਅਤੇ ਬੇਲਾ ਪਿਛਲੇ ਤਿੰਨ ਸਾਲਾਂ ਤੋਂ ਰਿਲੇਸ਼ਨਸ਼ਿਪ ਵਿਚ ਹਨ। ਬੇਲਾ ਦੀ ਭੈਣ ਦਾ ਵਿਆਹ ਹਾਲ ਹੀ ਵਿਚ ਡੇਨੀਅਲ ਬ੍ਰਾਇਨ ਨਾਲ ਹੋਇਆ ਹੈ। ਇਸ ਲਈ ਅਜਿਹੀ ਵਿਚ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਜਾਨ ਸੀਨਾ ਵੀ ਛੇਤੀ ਹੀ ਨਿਕੀ ਨਾਲ ਵਿਆਹ ਕਰ ਲੈਣਗੇ ਪਰ ਇਸ ਗੱਲ ਦੇ ਖੁਲਾਸੇ ਤੋਂ ਬਾਅਦ ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਜਾਨ ਸੀਨਾ ਦੀ ਲਵ ਲਾਈਫ ਵਿਚ ਕਿਹੜਾ ਮੋੜ ਲੈਂਦੀ ਹੈ ਅਤੇ ਰਿੰਗ ‘ਤੇ ਇਸ ਦਾ ਕੀ ਅਸਰ ਦਿਖਾਈ ਦਿੰਦਾ ਹੈ।  ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਮਹਿਜ਼ ਇਕ ਪਬਲੀਸਿਟੀ ਸਟੰਟ ਹੋ ਸਕਦਾ ਹੈ।

468 ad