ਰਿਸ਼ਤੇਦਾਰਾਂ ਦੀਆਂ ਬੁਰੀਆਂ ਨਜ਼ਰਾਂ ਨੇ ਮਾਸੂਮ ਬੱਚਿਆਂ ਤੋਂ ਖੋਹ ਲਈ ਮਾਂ

ਜਲੰਧਰ—ਜਲੰਧਰ ਦੇ ਮਕਸੂਦਾ ਇਲਾਕੇ ਦੀ ਗ੍ਰੀਨ ਐਵਨਿਊ ਕਾਲੋਨੀ ਵਿਚ ਇਕ ਮਹਿਲਾ ਨੇ ਆਪਣੇ ਹੀ ਰਿਸ਼ਤੇਦਾਰਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਤੰਗ ਆ ਕੇ ਆਪਣੇ ਮਾਸੂਮ ਬੱਚਿਆਂ ਨੂੰ ਇਕੱਲੇ ਛੱਡ ਕੇ ਮੌਤ ਨੂੰ ਗਲੇ ਲਗਾ ਲਿਆ।
Rishtedaarਸ਼ਨੀਵਾਰ ਦੇਰ ਰਾਤ ਜਦੋਂ ਹਰਵਿੰਦਰ ਸਿੰਘ ਵੇਰਕਾ ਮਿਲਕ ਪਲਾਂਟ ਵਿਚ ਦੁੱਧ ਸਪਲਾਈ ਕਰਕੇ ਵਾਪਸ ਘਰ ਪਹੁੰਚਿਆ ਤਾਂ ਕਾਫੀ ਦੇਰ ਦਰਵਾਜ਼ਾ ਖਟਕਾਉਂਦਾ ਰਿਹਾ ਪਰ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹ ਪਰੇਸ਼ਾਨ ਹੋ ਗਿਆ। ਮੁਹੱਲੇ ਵਾਲਿਆਂ ਨੂੰ ਨਾਲ ਲੈ ਕੇ ਜਦੋਂ ਉਸ ਹਰਵਿੰਦਰ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਸਾਰੇ ਸੁੰਨ੍ਹ ਰਹਿ ਗਏ। ਅੰਦਰ ਪੌੜੀਆਂ ਦੀ ਗ੍ਰਿਲ ਦੇ ਨਾਲ ਹਰਵਿੰਦਰ ਦੀ ਪਤਨੀ ਪ੍ਰਦੀਪ ਕੌਰ ਦੀ ਲਾਸ਼ ਲਟਕ ਰਹੀ ਸੀ। ਪ੍ਰਦੀਪ ਕੌਰ ਵੱਲੋਂ ਮੌਤ ਤੋਂ ਪਹਿਲਾਂ ਲਿਖੇ ਸੁਸਾਈਡ ਨੋਟ ਤੋਂ ਖੁਲਾਸਾ ਹੋਇਆ ਕਿ ਉਸ ਦੇ ਰਿਸ਼ਤੇਦਾਰ ਉਸ ‘ਤੇ ਹੋਰ ਰਿਸ਼ਤੇਦਾਰਾਂ ਨਾਲ ਨਜਾਇਜ਼ ਸੰਬੰਧ ਹੋਣ ਦੇ ਇਲਜ਼ਾਮ ਲਗਾ ਕੇ ਉਸ ਨੂੰ ਬਲੈਕਮੇਲ ਕਰ ਰਹੇ ਸਨ। ਸੁਸਾਈਡ ਨੋਟ ਵਿਚ ਪ੍ਰਦੀਪ ਨੇ ਆਪਣੀ ਮੌਤ ਦਾ ਇਲਜ਼ਾਮ ਆਪਣੇ ਫੁੱਫੜ ਗੁਰਮੇਜ਼ ਸਿੰਘ, ਭੂਆ ਵਰਿੰਦਰ ਕੌਰ ਅਤੇ ਆਪਣੇ ਇਕ ਹੋਰ ਰਿਸ਼ਤੇਦਾਰ ਅੰਮ੍ਰਿਤਪਾਲ ਸਿੰਘ ‘ਤੇ ਲਗਾਇਆ ਹੈ।
ਇਹ ਹਰਵਿੰਦਰ ਦਾ ਦੂਜਾ ਵਿਆਹ ਸੀ ਅਤੇ ਪ੍ਰਦੀਪ ਕੌਰ ਨਾਲ ਉਸ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੀ ਹੋਇਆ ਸੀ। ਇਸ ਦੌਰਾਨ ਉਸ ਨੇ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ ਪਰ ਲੋਕਾਂ ਦੀ ਬੁਰੀਆਂ ਨਜ਼ਰਾਂ ਨੇ ਮਾਸੂਮ ਬੱਚਿਆਂ ਦੇ ਸਿਰ ਤੋਂ ਉਨ੍ਹਾਂ ਦੀ ਮਾਂ ਦਾ ਸਾਇਆ ਖੋਹ ਲਿਆ ਅਤੇ ਉਨ੍ਹਾਂ ਨੂੰ ਯਤੀਮਾਂ ਵਾਲਾ ਜੀਵਨ ਬਿਤਾਉਣ ਦੇ ਮਜ਼ਬੂਰ ਕਰ ਦਿੱਤਾ।

468 ad