ਰਾਹੁਲ ਵਿਰੁੱਧ ਬਗਾਵਤ ਦੇ ਸੁਰ

ਰਾਹੁਲ ਵਿਰੁੱਧ ਬਗਾਵਤ ਦੇ ਸੁਰ

ਰਾਹੁਲ ਗਾਂਧੀ ਵਿਰੁੱਧ ਕਾਂਗਰਸ  ਪਾਰਟੀ ‘ਚ ਬਗਾਵਤ ਪੈਦਾ ਹੋ ਰਹੀ ਹੈ ਅਤੇ ਸਾਰੇ ਪ੍ਰਮੁੱਖ ਆਗੂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਦਿੱਗਵਿਜੇ ਸਿੰਘ, ਜੈ ਰਾਮ ਰਮੇਸ਼ ਅਤੇ ਮਧੂ ਸੂਦਨ ਮਿਸਤਰੀ ਨੂੰ ਛੱਡ ਕੇ ਬਾਕੀ ਸਾਰੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਸਮੁੱਚੀਆਂ ਲੋਕ ਸਭਾ ਚੋਣਾਂ ‘ਚ ਉਨ੍ਹਾਂ ਦੇ ਕੰਮਕਾਜ ਅਤੇ ਰਣਨੀਤੀ ਦੇ ਤੌਰ-ਤਰੀਕਿਆਂ ਨੂੰ ਲੈ ਕੇ ਨਾਰਾਜ਼ ਹਨ। ਉਹ 12 ਮਈ ਨੂੰ ਐਗਜ਼ਿਟ ਪੋਲ ਦੀ ਉਡੀਕ ਕਰ ਰਹੇ ਹਨ ਕਿਉਂਕਿ ਓਪੀਨੀਅਨ ਪੋਲ ਅਕਸਰ ਗਲਤ ਸਾਬਤ ਹੁੰਦੇ ਹਨ ਪਰ ਰਾਹੁਲ ਗਾਂਧੀ ਨੇ ਖੁਦ ਆਪਣੇ ਵਿਸ਼ਵਾਸਪਾਤਰਾਂ ਨੂੰ ਦੱਸਿਆ ਕਿ ਉਹ ਡੀ. ਐੱਮ. ਕੇ. ਅਤੇ ਟੀ. ਏ. ਐੱਮ. ਸੀ. ਦੇ ਨਾਲ ਸੰਪਰਕ ਕਰਨ ਲਈ ਸਖਤ ਮਿਹਨਤ ਕਰਨ। ਕਰੁਣਾਨਿਧੀ ਅਤੇ ਮਮਤਾ ਬੈਨਰਜੀ ਰਾਹੁਲ ਨਾਲ ਨਿੱਜੀ ਤੌਰ ‘ਤੇ ਨਾਰਾਜ਼ ਹਨ ਕਿਉਂਕਿ ਕਾਂਗਰਸ ਉਪ ਪ੍ਰਧਾਨ ਨੇ ਕਦੇ ਵੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ। ਅਹਿਮਦ ਪਟੇਲ, ਜਨਾਰਦਨ ਦਿਵੇਦੀ, ਆਸਕਰ ਫਰਨਾਡੀਜ਼ ਅਤੇ ਹੋਰ ਬਹੁਤ ਸਾਰੇ ਆਗੂ ਚੁੱਪਚਾਪ ਬੈਠੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਜੇਕਰ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ 80 ਤੋਂ ਘੱਟ ਹੋਈ ਤਾਂ ਕੀ ਹੋਵੇਗਾ?

468 ad