ਰਾਹੁਲ ਨੇ ਜੇ ਸੋਨੀਆ ਨੂੰ ਰੋਕਿਆ ਤਾਂ ਇਸ ’ਚ ਗ਼ਲਤ ਕੀ ਐ: ਅਮਰਿੰਦਰ

ਸਾਬਕਾ ਕੇਂਦਰੀ ਮੰਤਰੀ ਨਟਵਰ ਸਿੰਘ ਦੀ ਕਿਤਾਬ ‘ਵਨ ਲਾਈਫ ਇਜ਼ ਨੌਟ ਇਨਫ਼’ ਦੇ ਹਵਾਲੇ ਨਾਲ ਰਾਹੁਲ ਗਾਂਧੀ ਵੱਲੋਂ ਆਪਣੀ ਮਾਤਾ ਸ੍ਰੀਮਤੀ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਦੀ ਛਿੜੀ ਚਰਚਾ ਵਿੱਚ ਹਿੱਸਾ ਲੈਂਦਿਆਂ, ਸਾਬਕਾ ਮੁੱੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਕਿਹਾ ਕਿ ਉਂਜ ਉਨ੍ਹਾਂ ਨੇ ਅਜੇ ਇਹ ਕਿਤਾਬ ਪੜ੍ਹੀ ਨਹੀਂ ਹੈ, ਖ਼ਬਰਾਂ ਹੀ ਪੜ੍ਹੀਆਂ ਅਤੇ ਸੁਣੀਆਂ ਹਨ। ਪਰ ਜੇ ਇਹ ਹਕੀਕਤ ਵੀ ਹੈ, ਤਾਂ ਫੇਰ ਇਸ ਵਿਚ ਅਤਿਕਥਨੀ ਕੀ ਹੈ ? ਕਿਉਂਕਿ ਪੁੱਤ ਹੋਣ ਨਾਤੇ ਰਾਹੁਲ ਆਪਣੀ ਮਾਂ ਪ੍ਰਤੀ ਚਿੰਤਤ ਹੋ ਸਕਦੇ ਹਨ। ਉਨ੍ਹਾਂ ਨੇ ਪਹਿਲਾਂ ਆਪਣੀ ਦਾਦੀ ਅਤੇ ਫੇਰ ਪਿਤਾ ਨੂੰ ਗੁਆਇਆ ਹੈ। ਇਸ ਲਈ ਉਨ੍ਹਾਂ ਵੱਲੋਂ ਅਜਿਹਾ ਕਹਿਣਾ ਜਾਂ ਸੋਚਣਾ ਕਿਸੇ ਪਾਸਿਓਂ ਵੀ ਮਾੜਾ ਪੱਖ ਨਹੀਂ ਹੈ।

468 ad