ਰਾਮਦੇਵ ਮਾਮਲਾ: ਚਾਰ ਸਾਲ ਪੁਰਾਣੀ ਘਟਨਾ ਨੂੰ ਨਾ ਉਭਾਰਿਆ ਜਾਵੇ: ਜੱਥੇਦਾਰ ਨੰਦਗੜ੍ਹ

nandgarh

ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਹੈ ਕਿ ਸਵਾਮੀ ਰਾਮਦੇਵ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਸਬੰਧੀ ਜੋ ਮਾਮਲਾ ਹੁਣ ਉਠਾਇਆ ਜਾ ਰਿਹਾ ਹੈ, ਉਹ ਘਟਨਾ 4 ਸਾਲ ਪੁਰਾਣੀ ਹੈ ਜਿਸ ਬਾਰੇ ਸਵਾਮੀ ਰਾਮਦੇਵ ਨੇ ਉਦੋਂ ਮੁਆਫ਼ੀ ਵੀ ਮੰਗ ਲਈ ਸੀ ਤੇ ਇਸ ਤਰ੍ਹਾਂ ਇਹ ਮਾਮਲਾ ਉਦੋਂ ਖ਼ਤਮ ਕਰ ਦਿੱਤਾ ਗਿਆ ਸੀ।

ਜਥੇਦਾਰ ਨੰਦਗੜ੍ਹ ਨੇ ਦੱਸਿਆ ਕਿ ਇਹ ਮਾਮਲਾ ਦਮਦਮਾ ਸਾਹਿਬ ਦੇ ਨੇੜੇ ਪਿੰਡ ਲਲਿਆਣਾ ਵਿਚ ਕੁਝ ਸਿੱਖ ਨੌਜਵਾਨਾਂ ਵੱਲੋਂ ਲਗਾਏ ਗਏ ਕੈਂਪ ਵਿਚ ਵਾਪਰਿਆ ਜਿਸ ਵਿਚ ਸਵਾਮੀ ਰਾਮਦੇਵ ਵੀ ਸ਼ਾਮਿਲ ਹੋਏ ਸਨ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਰਾਮਦੇਵ ਨੂੰ ਭੇਟ ਕੀਤੀ ਸੀ ਜਿਸ ਨੂੰ ਪ੍ਰਬੰਧਕਾਂ ਨੇ ਸਟੇਜ ਦੇ ਨਾਲ ਰੱਖ ਦਿੱਤਾ।

ਜਥੇਦਾਰ ਨੰਦਗੜ੍ਹ ਨੇ ਕਿਹਾ ਕਿ ਉਦੋਂ ਹੀ ਸਵਾਮੀ ਰਾਮਦੇਵ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਮੁਆਫ਼ੀ ਮੰਗ ਲਈ ਸੀ ਤੇ ਉਨ੍ਹਾਂ ਨੂੰ ਮੁਆਫ਼ੀ ਦੇ ਕੇ ਮਾਮਲਾ ਖ਼ਤਮ ਕਰ ਦਿੱਤਾ ਗਿਆ ਸੀ। ਜਥੇ: ਨੰਦਗੜ੍ਹ ਨੇ ਇਸ ਗੱਲ ‘ਤੇ ਦੁੱਖ ਪ੍ਰਗਟ ਕੀਤਾ ਕਿ ਖ਼ਤਮ ਕੀਤੇ ਜਾ ਚੁੱਕੇ ਇਸ ਨਾਜ਼ੁਕ ਧਾਰਮਿਕ ਮਾਮਲੇ ਨੂੰ ਕੁਝ ਲੋਕ ਫਿਰ ਉਭਾਰਨ ‘ਤੇ ਉਤਰ ਆਏ ਹਨ।

468 ad