ਰਾਮਦੇਵ ਆਪਣਾ ਧੰਦਾ ਬਚਾਉਣ ਲਈ ਕਰ ਰਹੇ ਹਨ ਭਾਜਪਾ ਦੀ ਚਾਪਲੂਸੀ : ਸ਼ੰਕਰਾਚਾਰੀਆ ਪੰਚਾਨੰਦ ਗਿਰੀ

ਹੁਸ਼ਿਆਰਪੁਰ – ਜਗਤਗੁਰੂ ਸ਼ੰਕਰਾਚਾਰੀਆ ਸਵਾਮੀ ਪੰਚਾਨੰਦ ਗਿਰੀ ਪੰਚ ਦਸ਼ਨਾਮ ਜੂਨਾਗੜ੍ਹ ਹਰਿਦੁਆਰ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਬਾਅਦ ਦੇਸ਼ ‘ਚ ਐੱਨ. ਡੀ.ਏ. ਅਤੇ ਭਾਜਪਾ ਦੀ ਸਰਕਾਰ ਬਣਨ ਦਾ ਕੋਈ ਯੋਗ ਇਨ੍ਹਾਂ ਦੋਹਾਂ ਦੀਆਂ ਕੁੰਡਲੀਆਂ ‘ਚ ਨਹੀਂ ਹੈ। ਅੱਜ ਇਥੇ ਮੁਲਾਕਾਤ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਤਗੁਰੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਕਾਫੀ Ramdevਹੈਰਾਨੀਜਨਕ ਹੋਣਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਚੋਣਾਂ ਦੇ ਬਾਅਦ ਰਾਜਨੀਤੀ ‘ਚ ਕਾਫੀ ਬਦਲਾਅ ਆਉਣਗੇ। ਜਗਤ ਗੁਰੂ ਨੇ ਕਿਹਾ ਕਿ ਜੋਤਿਸ਼ ਵਿੱਦਿਆ ਅਨੁਸਾਰ ਕੇਂਦਰ ‘ਚ ਤੀਸਰੇ ਮੋਰਚੇ ਦੀ ਸਰਕਾਰ ਬਣਨ ਦੀ ਪ੍ਰਬਲ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਤੀਸਰੇ ਮੋਰਚੇ ਦੀ ਸਰਕਾਰ  ਵੀ 2 ਸਾਲ ਦੇ ਲਗਭਗ ਚੱਲੇਗੀ ਅਤੇ ਇਸ ਦੇ ਬਾਅਦ ਦੇਸ਼ ‘ਚ ਮੁੜ ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਹੋਣਗੀਆਂ। ਜਗਤ ਗੁਰੂ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਪੱਖ ‘ਚ ਇਸ ਸਮੇਂ ਦੇਸ਼ ‘ਚ ਕੋਈ ਲਹਿਰ ਨਹੀਂ ਚੱਲ ਰਹੀ।
ਯੋਗ ਗੁਰੂ ਰਾਮਦੇਵ ਵਲੋਂ ਭਾਜਪਾ ਦੀ ਹਮਾਇਤ ‘ਚ ਪ੍ਰਚਾਰ ਕੀਤੇ ਜਾਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਰਾਮਦੇਵ ਸੰਤ ਨਹੀਂ ਸਗੋਂ ਇਕ ਚਲਾਕ ਵਪਾਰੀ ਹੈ। ਉਹ ਭਾਜਪਾ ਅਤੇ ਮੋਦੀ ਦੀ ਚਮਚਾਗਿਰੀ  ਆਪਣਾ ਧੰਦਾ ਬਚਾਉਣ ਖਾਤਿਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੰਤ ਉਪਦੇਸ਼ ‘ਚ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਪਹੁੰਚਾਉਂਦੇ ਹਨ ਨਾ ਕਿ ਰਾਮਦੇਵ ਵਾਂਗ ਵੱਖ-ਵੱਖ ਧਰਮਾਂ ‘ਚ ਨਫਰਤ ਫੈਲਾਉਣ ਲਈ ਕੰਮ ਕਰਦੇ ਹਨ। ਜਗਤਗੁਰੂ ਸ਼ੰਕਰਾਚਾਰੀਆ ਨੇ ਕਿਹਾ ਕਿ ਸੰਤ ਜਨ ਇਕ ਵਾਰ ਭਗਵਾ ਚੋਲਾ ਪਾ ਲੈਂਦੇ ਹਨ ਤਾਂ ਉਹ ਆਖਰੀ ਸੁਵਾਸ ਤਕ ਕਦੇ ਵੀ ਇਹ ਚੋਲਾ ਨਹੀਂ ਉਤਾਰਦੇ ਜਦਕਿ ਰਾਮਦੇਵ ਨੇ ਨਵੀਂ ਦਿੱਲੀ ‘ਚ ਪੁਲਸ ਲਾਠੀਆਂ ਤੋਂ ਬਚਣ ਲਈ ਭਗਵਾ ਚੋਲਾ ਤਿਆਗ ਕੇ ਮਹਿਲਾਵਾਂ ਦੇ ਕੱਪੜੇ ਪਾ ਕੇ ਰਾਮ ਲੀਲਾ ਮੈਦਾਨ ‘ਚੋਂ ਦੌੜ ਕੇ ਜੋ ਕਾਇਰਤਾ ਦਿਖਾਈ ਸੀ ਉਸ ਨਾਲ ਸਾਰੇ ਸੰਤ ਸਮਾਜ ਨੂੰ ਕਾਫੀ ਠੇਸ ਪਹੁੰਚੀ ਸੀ। ਜਗਤਗੁਰੂ ਸ਼ੰਕਰਾਚਾਰੀਆ ਨੇ ਕਿਹਾ ਕਿ ਰਾਧੇ ਮਾਂ ਨੂੰ ਮਹਾਮੰਡਲੇਸ਼ਵਰ ਬਣਾਉਣ ਦੇ ਲਈ ਉਨ੍ਹਾਂ ਨੇ ਜੋ ਫੈਸਲਾ ਲਿਆ ਸੀ ਉਹ ਬਿਲਕੁਲ ਉਚਿਤ ਸੀ।

468 ad