ਰਾਧਾ ਸੁਆਮੀਆਂ ਵੱਲੋਂ ਗੁਰਦੁਆਰਾ ਸਾਹਿਬ ਦਾ ਰਸਤਾ ਬੰਦ ਕਰਨ ਨਾਲ ਪੈਦਾ ਹੋਇਆ ਤਨਾਅ

2ਰਈਆ, 17 ਮਈ ਰਾਧਾ ਸੁਆਮੀਆਂ ਵੱਲੋਂ ਗੁਰਦੁਆਰਾ ਸਾਹਿਬ ਦਾ ਰਸਤਾ ਬੰਦ ਕਰਨ ਕਾਰਣ ਤਰਨਾ ਦਲ ਅਤੇ ਰਾਧਾ ਸੁਆਮੀ ਵਿਚਾਲੇ ਤਨਾਅ ਪੈਦਾ ਹੋ ਗਿਆ ਹੈ। ਰਾਧਾ ਸੁਆਮੀਆਂ ਵੱਲੋਂ ਮਿਸਲ ਸ਼ਹੀਦਾਂ ਦੇ ਪ੍ਰਬੰਧਾਂ ਅਧੀਨ ਪਿੰਡ ਗਾਜੀਵਾਲ ਮਿਆਣੀ ਨੇੜੇ ਸਥਿਤ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ, ਇਤਿਹਾਸਕ ਗੁਰਦੁਆਰਾ ਚਿੱਟਾ ਸ਼ੇਰ ਨੂੰ ਜਾਂਦੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਤਿਹਾਸਕ ਗੁਰਦੁਆਰਾ ਚਿੱਟਾ ਸ਼ੇਰ ਨੂੰ ਜਾਂਦਾ ਰਸਤਾ ਬੰਦ ਕੀਤੇ ਜਾਣ ਦੇ ਰੋਸ ਵਜੋਂ ਅੱਜ ਜਥੇਦਾਰ ਬਾਬਾ ਗੱਜਣ ਸਿੰਘ, ਮੀਤ ਜਥੇਦਾਰ ਤਰਨਾ ਦਲ ਦੀ ਅਗਵਾਈ ਹੇਠ ਲਗਪਗ 20 ਪਿੰਡਾਂ ਤੋਂ ਵੱਡੀ ਗਿਣਤੀ ਸੰਗਤਾਂ ਅਤੇ ਵੱਖ ਵੱਖ ਜਥੇਬੰਦੀਆਂ ਨੇ ਰੋਸ ਪ੍ਰਗਟਾਇਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਇਹ ਰਾਹ ਸੰਗਤਾਂ ਲਈ ਨਾ ਖੋਲ੍ਹਿਆ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ।ਮੀਤ ਜਥੇਦਾਰ ਬਾਬਾ ਗੱਜਣ ਸਿੰਘ ਨੇ ਦੱਸਿਆ ਕਿ ਗਾਜੀਵਾਲ ਮਿਆਣੀ ਤੋਂ ਗੁਰਦੁਆਰਾ ਚਿੱਟਾ ਸ਼ੇਰ ਨੂੰ ਪੱਕਾ ਰਸਤਾ ਜਾਂਦਾ ਹੈ ਅਤੇ ਦਰਿਆ ਕਿਨਾਰੇ ਗਊ ਚਰਾਂਦ ਅਤੇ ਝੰਗੀ ਵੀ ਹੈ, ਜਿੱਥੇ ਤਰਨਾ ਦਲ ਦੀਆਂ ਕਰੀਬ 12,000 ਗਊਆਂ ਚਰਦੀਆਂ ਹਨ। ਆਸ ਪਾਸ ਪਿੰਡਾਂ ਤੋਂ ਹਜ਼ਾਰਾਂ ਸੰਗਤਾਂ ਓਪਰੋਕਤ ਗੁਰਦੁਆਰੇ ਵਿੱਚ ਨਤਮਸਤਕ ਹੋਣ ਲਈ ਪੁੱਜਦੀਆਂ ਹਨ, ਪਰ ਪਿਛਲੇ ਦਿਨੀਂ ਇਸ ਰਸਤੇ ਨੂੰ ਜਾਂਦਾ ਮੇਨ ਗੇਟ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਪਾਣੀ ਨਾ ਮਿਲਣ ਕਾਰਨ ਗਊਆਂ ਤਿਹਾਈਆਂ ਮਰ ਰਹੀਆਂ ਹਨ।ਉਨ੍ਹਾਂ ਦੋਸ਼ ਲਾਇਆ ਕਿ ਡੇਰਾ ਪ੍ਰਬੰਧਕਾਂ ਵੱਲੋਂ ਕੰਡਿਆਲੀ ਤਾਰ ਅਤੇ ਜੰਗਲੇ ਲਾ ਕੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਅਤੇ ਗੁਰਦੁਆਰਾ ਚਿੱਟੇ ਸ਼ੇਰ ਤੋਂ ਗੁਰਦੁਆਰਾ ਅਮਾਨਤ ਸਰ ਨੂੰ ਦਰਿਆ ਦੇ ਕਿਨਾਰੇ-ਕਿਨਾਰੇ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ 15 ਕੁ ਸਾਲ ਪਹਿਲਾਂ ਫ਼ੌਜ ਦੇ ਉਸ ਸਮੇਂ ਦੇ ਮੇਜਰ ਸਿਦਵਾਨੀ ਸਾਹਿਬ ਨੇ ਇਸ ਰਸਤੇ ਦੀ ਬਜਾਇ ਗੁਰਦੁਆਰਾ ਚਿੱਟਾ ਸ਼ੇਰ ਨੂੰ ਇੱਕ ਹੋਰ ਰਸਤੇ ਦੀ ਸਹੂਲਤ ਦਿੱਤੀ ਸੀ, ਜਿਸ ਨੂੰ ਅੱਜ ਅਚਾਨਕ ਬੰਦ ਕੀਤਾ ਜਾ ਰਿਹਾ ਹੈ।ਉਨ੍ਹਾਂ ਦੋਸ਼ ਲਾਇਆ ਕਿ ਕੰਡਿਆਲੀ ਤਾਰ ਵਿੱਚ ਕਰੰਟ ਛੱਡਣ ਨਾਲ ਵੀ ਕਈ ਗਊਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਡੇਰਾ ਮੁਖੀ ਨੰ ਅਪੀਲ ਕੀਤੀ ਕਿ ਉਹ ਆਪ ਦਖ਼ਲ ਦੇ ਕੇ ਰਸਤਾ ਖੁਲ੍ਹਵਾਉਣ, ਤਾਂ ਕਿ ਕਿਸੇ ਟਕਰਾਅ ਤੋਂ ਬਚਿਆ ਜਾ ਸਕੇ।ਵੱਖ ਵੱਖ ਹਿੰਦੂ ਤੇ ਸਿੱਖ ਜਥੇਬੰਦੀਆਂ ਦੇ ਆਗੂ ਅੱਜ ਦੇ ਰੋਸ ਵਿਖਾਵੇ ਵਿੱਚ ਸ਼ਾਮਲ ਹੋਏ ਅਤੇ ਤਰਨਾ ਦਲ ਦੀ ਹਿਮਾਇਤ ’ਚ ਡਟਣ ਦਾ ਐਲਾਨ ਕੀਤਾ।

468 ad

Submit a Comment

Your email address will not be published. Required fields are marked *