ਰਾਜਿਸਥਾਨ ਅਤੇ ਸਰਹੰਦ ਫੀਡਰ ਨਹਿਰ ਵਿਚਾਲੇ ਪਈ ਭਾਰੀ ਦਰਾੜ, ਅਣਸੁਖਾਵੀਂ ਘਟਨ ਟਲੀ

3ਫ਼ਰੀਦਕੋਟ, 15 ਮਈ ( ਜਗਦੀਸ਼ ਬਾਂਬਾ )-ਸ਼ਹਿਰ ਵਿੱਚੋਂ ਲੰਘਦੀ ਰਾਜਿਸਥਾਨ ਅਤੇ ਸਰਹੰਦ ਫੀਡਰ ਨਹਿਰ ਵਿਚਾਲੇ ਪਏ ਭਾਰੀ ਖੱਡੇ ਕਾਰਣ ਲੋਕਾਂ ਵੱਲੋਂ ਵਰਤੀ ਗਈ ਚੌਕਸੀ ਸਦਕਾ ਬਹੁਤ ਵੱਡੀ ਅਣਸੁਖਾਵੀ ਘਟਨਾ ਵਾਪਰਣ ਤੋਂ ਟਲ ਗਈ ਜਦਕਿ ਲੋਕਾਂ ਵੱਲੋਂ ਸੂਚਿਤ ਕੀਤੇ ਜਾਣ ‘ਤੇ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਮਾਲਵਿੰਦਰ ਸਿੰਘ ਜੱਗੀ ਅਤੇ ਨਹਿਰ ਵਿਭਾਗ ਦੇ ਅਧਿਕਾਰੀਆਂ ਨੇ ਤੁਰੰਤ ਘਟਨਾ ਸਥਾਨ ਦਾ ਜਾਇਜਾ ਲੈ ਕੇ ਕਾਬੂ ਪਾ ਲਿਆ ਗਿਆ। ਦੋਨਾ ਨਹਿਰਾਂ ਵਿੱਚਕਾਰ ਲੱਗ-ਭੱਗ 40 ਤੋਂ 50 ਫੁੱਟ ਤੱਕ ਪਈ ਇਸ ਦਰਾੜ ਨੂੰ ਭਰਣ ਵਿੱਚ ਕਰੀਬ 10 ਘੰਟੇ ਲੱਗੇ। ਇਸ ਮੰਦਭਾਗੀ ਘਟਨਾ ਨੂੰ ਟਾਲਣ ਲਈ ਇਹ ਗੱਲ ਵੀ ਫਾਇਦੇ ਵਿੱਚ ਰਹੀ ਕਿ ਇਹਨਾਂ ਦੋਨਾ ਹੀ ਨਹਿਰਾਂ ਵਿੱਚ ਪਾਣੀ ਇਹਨਾਂ ਦੀਆਂ ਸਮਰੱਥਾ ਤੋਂ ਕਿਤੇ ਘੱਟ ਸੀ ਜਿਸ ਕਾਰਣ ਪਾਣੀ ਬਾਹਰ ਨਾ ਆਉਣ ਦੀ ਸੂਰਤ ਵਿੱਚ ਕਿਸੇ ਨੁਕਸਾਨ ਦੀ ਸੰਭਾਵਨਾ ਘੱਟ ਰਹੀ। ਇਸ ਦਰਾੜ ਦਾ ਪਤਾ ਉਸ ਵੇਲੇ ਪਤਾ ਲੱਗਾ ਜਦੋਂ ਨਹਿਰ ਕਿਨਾਰੇ ਸੈਰ ਕਰਨ ਵਾਲੇ ਸਥਾਨਕ ਸ਼ਹਿਰ ਦੇ ਕੁਝ ਲੋਕਾਂ ਨੇ ਇਸ ਦਰਾੜ ਨੂੰ ਵੇਖਿਆ। ਜਾਣਕਾਰੀ ਅਨੁਸਾਰ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਜ਼ਿਲ•ਾ ਪ੍ਰਸਾਸ਼ਨ ਅਤੇ ਨਹਿਰੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਜਿਸਦੇ ਤੁਰੰਤ ਹਰਕਤ ਵਿੱਚ ਆਉਣ ‘ਤੇ ਜ਼ਮੀਨ ਧਸਣ ਕਾਰਣ ਪਈ ਦਰਾੜ ਨੂੰ ਜੇ.ਸੀ.ਬੀ ਨਾਲ ਭਰਣ ਦਾ ਕੰਮ ਤੁਰੰਤ ਆਰੰਭ ਕਰ ਦਿੱਤਾ ਗਿਆ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਨਹਿਰਾਂ ਦੀ ਮੁਰੰਮਤ ਤੱਕ ਨਹੀ ਹੋਈ ਜਿਸ ਕਾਰਣ ਇਹ ਵੱਡਾ ਹਾਦਸਾ ਵਾਪਰਣ ਤੋਂ ਟਲਿਆ ਹੈ। ਉਹਨਾ ਸਰਕਾਰ ਤੋਂ ਮੰਗ ਕੀਤੀ ਕਿ ਨਹਿਰਾਂ ਦੀ ਮੁਰੰਮਤ ਲਈ ਤੁਰੰਤ ਯੋਗ ਕਦਮ ਚੁੱਕੇ ਜਾਣ ਤਾਂ ਜੋ ਨਹਿਰਾਂ ਦੇ ਆਸ-ਪਾਸ ਦੇ ਇਲਾਕਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

468 ad

Submit a Comment

Your email address will not be published. Required fields are marked *