ਰਾਜਾ ਕੰਦੋਲਾ ਨੇ ਕੀਤਾ ਕਚਹਿਰੀ ‘ਚ ਹੰਗਾਮਾ

10ਜਲੰਧਰ, 18 ਮਈ ( ਪੀਡੀ ਬੇਉਰੋ ) ਡਰੱਗ ਤਸਕਰੀ ਦੇ ਮਾਮਲੇ ਵਿੱਚ ਕਾਬੂ ਰਾਜਾ ਕੰਦੋਲਾ ਅੱਜ ਪੁਲਿਸ ਨਾਲ ਉਲਝ ਪਿਆ। ਇਹ ਹੰਗਾਮਾ ਜਲੰਧਰ ਕਚਹਿਰੀ ਵਿੱਚ ਹੋਇਆ। ਮੀਡੀਆ ਕਰਮੀਆਂ ਨੂੰ ਦੇਖ ਕੇ ਤਾਂ ਕੰਦੋਲਾ ਇੰਨਾ ਭੜਕਿਆ ਕਿ ਉਸ ਨੇ ਕਈ ਵਾਰ ਵੈਨ ਦੇ ਸ਼ੀਸ਼ੇ ‘ਤੇ ਆਪਣਾ ਸਿਰ ਮਾਰਿਆ। ਕੰਦੋਲਾ ਨੂੰ ਡਰੱਗ ਰੈਕੇਟ ਚਲਾਉਣ ਦੇ ਇਲਜ਼ਾਮ ਵਿੱਚ ਫੜਿਆ ਗਿਆ ਸੀ।ਦਰਅਸਲ ਪੁਲਿਸ ਅੱਜ ਕੰਦੋਲਾ ਨੂੰ ਪੇਸ਼ੀ ਲਈ ਅਦਾਲਤ ਵਿੱਚ ਲੈ ਕੇ ਆਈ ਸੀ। ਇਸ ਦੌਰਾਨ ਉਸ ਨੇ ਵੈਨ ਵਿੱਚੋਂ ਉੱਤਰਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਪੁਲਿਸ ਵੈਨ ‘ਚ ਉਹ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਨਾਲ ਉਲਝ ਪਿਆ। ਮੀਡੀਆ ਕਰਮੀਆਂ ਨੂੰ ਦੇਖ ਤਾਂ ਕੰਦੋਲਾ ਹੋਰ ਭੜਕ ਗਿਆ। ਉਸ ਨੇ ਕਈ ਵਾਰ ਬੱਸ ਦੇ ਸ਼ੀਸ਼ੇ ‘ਤੇ ਆਪਣਾ ਸਿਰ ਮਾਰਿਆ। ਫਿਰ ਅਚਾਨਕ ਆਪਣੇ ਸਿਰ ‘ਤੇ ਹੱਥਕੜੀ ਵੀ ਮਾਰੀ।
ਇਸ ਹਰਕਤ ‘ਤੇ ਨਾਲ ਆਏ ਪੁਲਿਸ ਵਾਲਿਆਂ ਨੇ ਕੰਦੋਲਾ ‘ਤੇ ਸਖਤੀ ਕੀਤੀ। ਕਾਫੀ ਦੇਰ ਬਾਅਦ ਉਸ ਨੂੰ ਪੁਲਿਸ ਵੈਨ ਵਿੱਚੋਂ ਹੇਠਾਂ ਉਤਾਰਿਆ ਜਾ ਸਕਿਆ। ਰਾਜਾ ਕੰਦੋਲਾ ਨੂੰ ਡਰੱਗ ਰੈਕੇਟ ਚਲਾਉਣ ਦੇ ਇਲਜ਼ਾਮ ਵਿੱਚ ਗ੍ਰਿਫਚਾਰ ਕੀਤਾ ਗਿਆ ਹੈ। ਉਸ ਦੇ ਫਾਰਮ ਹਾਊਸ ਤੋਂ ਕਰੋੜਾ ਦੀ ਆਈਸ ਡਰੱਗ ਵੀ ਬਰਾਮਦ ਕੀਤੀ ਜਾ ਚੁੱਕੀ ਹੈ। ਇਸ ਰੈਕੇਟ ਵਿੱਚ ਕਈ ਲੀਡਰਾਂ ਤੇ ਆਲਾ ਪੁਲਿਸ ਅਫਸਰਾਂ ਦੇ ਨਾਮ ਵੀ ਉੱਛਲੇ ਹਨ। ਰਾਜਾ ਕੰਦੋਲਾ ਦਾ ਪੁੱਤਰ ਤੇ ਪਤਨੀ ਵੀ ਸੈਰੰਡਰ ਕਰ ਚੁੱਕੇ ਹਨ।

468 ad

Submit a Comment

Your email address will not be published. Required fields are marked *