ਰਾਜਧਾਨੀ ‘ਚ ਪ੍ਰਚਾਰ ਦੌਰਾਨ ਪ੍ਰੀਮੀਅਰ ਵਿਨ ਨੇ ਪ੍ਰਧਾਨ ਮੰਤਰੀ ਨੂੰ ਫਿਰ ਬਣਾਇਆ ਨਿਸ਼ਾਨਾ

ਔਟਵਾ- ਉਨਟਾਰੀਓ ਦੇ ਪ੍ਰੀਮੀਅਰ ਕੈਥਲੀਨ ਵਿਨ ਨੇ ਅੱਜ ਰਾਜਧਾਨੀ ਔਟਵਾ ਵਿਖੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤੇ ਨਿਸ਼ਾਨਾ ਕਸਦਿਆਂ ਅੱਜ ਫਿਰ ਦੋਸ਼ ਲਗਾਇਆ ਕਿ Mayor Rob Ford1ਉਹਨਾਂ ਨੇ ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਅਤੇ ਵੱਡੇ ਸੂਬਿਆਂ ਦੀਆਂ ਲੋੜਾਂ ਦਾ ਧਿਆਨ ਨਹੀਂ ਰੱਖਿਆ ਹੈ। ਉਹਨਾਂ ਕਿਹਾ ਕਿ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਲੀਡਰ ਟਿਮ ਹੂਡਾਕ ਦਾ ਹਵਾਲਾ ਦਿੱਤਾ ਕਿ ਉਹ ਕਹਿੰਦੇ ਹਨ ਕਿ ਉਹ ਵੀ ਪ੍ਰਧਾਨ ਮੰਤਰੀ ਹਾਰਪਰ ਨਾਲ ਨਹੀਂ ਖੜ੍ਹ ਸਕਦੇ, ਜੇਕਰ ਉਹ ਪ੍ਰੀਮੀਅਰ ਬਣਦੇ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਫੈਡਰਲ ਟਰਾਂਸਫਰ ਫੰਡ ਵਿਚੋਂ ਉਨਟਾਰੀਓ ਦਾ ਹਿੱਸਾ ਕੱਟਿਆ ਹੈ ਅਤੇ ਰਿਟਾਇਰਮੈਂਟ ਇਨਕਮ ਮਾਮਲੇ ਤੇ ਅਣਦੇਖੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਪਾਰਲੀਮੈਂਟ ਹਿਲ ਤੋਂ ਕੁਝ ਦੂਰੀ ਤੋਂ ਬੋਲ ਰਹੇ ਹਾਂ ਅਤੇ ਕਹਿ ਰਹੇ ਹਾਂ ਕਿ ਟੋਰੀਜ਼ ਨੇ ਖਣਿਜਾਂ ਨਾਲ ਭਰਪੂਰ ਇਲਾਕਿਆਂ ਵੱਲ ਹੀ ਧਿਆਨ ਟਿਕਾਇਆ ਹੋਇਆ ਹੈ। ਉਹਨਾਂ ਕਿਹਾ ਕਿ ਉਨਟਾਰੀਓ ਦੇ ਪ੍ਰੀਮੀਅਰ ਵਜੋਂ ਮੇਰਾ ਪਹਿਲਾ ਫਰਜ਼ ਆਪਣੇ ਸੂਬੇ ਦੀਆਂ ਲੋੜਾਂ ਦੀ ਵਕਾਲਤ ਕਰਨਾ ਹੈ। ਉਹਨਾਂ ਦੀ ਅੱਜ ਦੀ ਟਿੱਪਣੀ ਤੇ ਵਿਰੋਧੀ ਧਿਰ ਟੌਰੀਜ਼ ਦਾ ਕਹਿਣਾ ਹੈ ਕਿ ਪ੍ਰੀਮੀਅਰ ਵਿਨ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

468 ad