ਰਵਨੀਤ ਬਿੱਟੂ ਕਾਤਲ ਤੇਰਾ ਦਾਦਾ ਸੀ ,ਭਾਈ ਹਵਾਰਾ ਨਹੀਂ : ਹੰਸਰਾ ਕੈਨੇਡਾ, ਜੋਗੇਨੰਗਲ ਅਮਰੀਕਾ

14deep01photo

ਕੈਲੇਫੋਰਨੀਆ/ਟਰਾਂਟੋ,14 ਨਵੰਬਰ (ਦੀਪ ਗਿੱਲ)- ਕੈਨੇਡਾ ਅਤੇ ਅਮਰੀਕਾ ਦੇ ਸਿੱਖ ਆਗੂਆਂ ਨੇ ਸਾਂਝੇ ਰੂਪ ਚ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਪੰਜਾਬ ਦੇ ਐਮ ਪੀ ਰਵਨੀਤ ਬਿੱਟੂ ਦਾ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਪ੍ਰਤੀ ਆਇਆ ਬਿਆਨ ਆਪਣੇ ਆਪ ਵਿੱਚ ਭੱਦੀ ਸੋਚ ਦਾ ਪ੍ਰਗਟਾਵਾ ਹੀ ਨਹੀਂ ਸਗੋਂ ਅਪਮਾਨਜਨਕ ਵੀ ਸਮਝਿਆ ਜਾਂਦਾ ਹੈ। ਕੈਨੇਡਾ ਅਤੇ ਅਮਰੀਕਾ ਦੇ ਸਿੱਖ ਚਿੰਤਕਾਂ ਦੀ ਹੋਈ ਟੈਲੀ-ਕਾਨਫਰੰਸ ਵਿੱਚ ਬਿੱਟੂ ਵਲੋਂ ਕੀਤੀ ਗਈ ਘਟੀਆਂ ਟਿੱਪਣੀ ਦਾ ਸਖ਼ਤ ਨੋਟਿਸ ਲੈਂਦਿਆਂ ਉਸਨੂੰ ਤਾੜਨਾ ਕੀਤੀ ਗਈ ਕਿ ਪੰਜਾਬ ਦੀਆਂ ਹਜ਼ਾਰਾਂ ਮਾਵਾਂ ਦੇ ਪੁੱਤਰ ਅਗਰ ਅੱਜ ਜਿਉਂਦਾ ਫਿਰ ਰਹੇ ਹਨ, ਉਹ ਜਗਤਾਰ ਸਿੰਘ ਹਵਾਰਾ ਅਤੇ ਊਸਦੇ ਸਾਥੀਆਂ ਦੀ ਕੁਰਬਾਨੀ ਸਦਕਾ ਹੈ। ਦਿੱਲੀ ਸਰਕਾਰ ਵਲੋਂ ਤਾਇਨਾਤ ਕੀਤੇ ਦੱਲੇ ਕੇ ਪੀ ਗਿੱਲ ਦੇ ਸਹਿਯੋਗ ਨਾਲ ਉਸਦੇ ਦਾਦੇ ਬੇਅੰਤ ਸਿੰਘ ਨੇ ਪੰਜਾਬ ਅੰਦਰ ਸਿੱਖ ਨੌਜੁਆਨਾਂ ਦਾ ਸ਼ਿਕਾਰ ਖੇਡਣਾ ਸ਼ੁਰੂ ਕੀਤਾ ਹੋਇਆ ਸੀ। ਇਸ ਮੌਕੇ ਕੈਲੇਫੋਰਨੀਆਂ ਤੋਂ ਜਸਵਿੰਦਰ ਸਿੰਘ ਜੰਡੀ, ਹਰਮਿੰਦਰ ਸਿੰਘ ਸਮਾਣਾ, ਹਰਮਿੰਦਰਪਾਲ ਸਿੰਘ ਅਤੇ ਦਰਸ਼ਨ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਸਿੱਘ ਸਾਹਿਬ ਭਾਈ ਹਵਾਰਾ ਦਾ ਸਤਿਕਾਰ ਇਸੇ ਲਈ ਕਰਦੇ ਹਨ ਕਿ ਉਸਨੇ  ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਉਨਾਂ ਕਿਹਾ ਕਿ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਸਿੱਖ ਕੌਮ ਦਾ ਹੀਰੋ ਹੈ ਇਸ ਕਰਕੇ ਰਵਨੀਤ ਬਿੱਟੂ ਨੂੰ ਸਲਾਹ ਹੈ ਕਿ ਉਹ ਸਿੰਘ ਸਾਹਿਬ ਬਾਰੇ ਭੱਦੀ ਸ਼ਬਦਾਵਲੀ ਵਰਤਣ ਤੋਂ ਪਹਿਲਾਂ ਸੌ ਵਾਰ ਸੋਚਣ, ਕਿਉਂਕਿ ਸਿੱਖ ਸਮਾਜ ਅਜਿਹੇ ਭੱਦੇ ਬਿਆਨ ਬਰਦਾਸ਼ਤ ਨਹੀਂ ਕਰ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ (ਕੈਨੇਡਾ) ਦੇ ਉਨਟਾਰੀਓ ਦੇ ਪ੍ਰਧਾਨ ਕਰਨੈਲ ਸਿੰਘ ਅਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਨੇ ਕਿਹਾ ਕਿ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ 7 ਲੱਖ ਸਿੱਖਾਂ ਨੇ ਸਰਬੱਤ ਖਾਲਸਾ ਵਿੱਚ ਆਪਣਾ ਜਥੇਦਾਰ ਹੋਣ ਦੀ ਪ੍ਰਵਾਨਗੀ ਦਿੱਤੀ ਹੈ। ਬਿੱਟੂ ਕੌਮ ਦੇ ਸਰਬੱਤ ਖਾਲਸਾ ਤੋਂ ਆਪਣੇ ਆਪ ਨੂੰ ਵੱਡਾ ਨਾ ਸਮਝੇ। ਅਜਿਹੇ ਕਾਂਗਰਸ ਦੇ ਪੱਪੂ ਪਹਿਲਾਂ ਵੀ ਸਿੱਖ ਧਰਮ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਉਹ ਸਫਲ ਨਹੀਂ ਹੋ ਸਕਦੇ।

ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ (ਕੈਨੇਡਾ ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਪੰਜਾਬ ਦੇ ਸ਼ਾਂਤਮਈ ਅਤੇ ਧਾਰਮਿਕ ਪ੍ਰੰਪਰਾਵਾਂ ਨੂੰ ਪ੍ਰਣਾਏ ਮਹੌਲ ਨੂੰ ਲਾਬੂੰ ਲਾਉਣ ਲਈ ਸੁਖਬੀਰ ਬਾਦਲ ਹੀ ਬਹੁਤ ਊਲ ਜਲੂਲ ਬੋਲ ਰਿਹਾ ਹੈ, ਇਸ ਵਿੱਚ ਰਵਨੀਤ ਬਿੱਟੂ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ। ਹੰਸਰਾ ਨੇ ਕਿਹਾ ਕਿ ਬਿੱਟੂ ਆਪਣੇ ਦਾਦੇ ਦਾ ਕਲੰਕ ਲੁਆਉਣ ਤੋਂ ਗੁਰੇਜ਼ ਹੀ ਕਰੇ ਤਾਂ ਚੰਗਾ ਨਹੀਂ ਤਾਂ ਖਾਲਸਾ ਪੰਥ ਆਪਣੇ ਦੁਸ਼ਮਣਾਂ ਨਾਲ ਸਿੱਝਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਪ੍ਰੀਤਮ ਸਿੰਘ ਜੋਗਾਨੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੂਠੇ ਕੇਸ ਬਣਾ ਕੇ ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਤਿੰਨ ਸਿੰਘ ਸਾਹਿਬਾਨਾਂ ਨੂੰ ਗਿ੍ਰਫਤਾਰ ਕੀਤਾ ਹੋਇਆ ਹੈ ਜੋ ਦੇਸ਼ ਵਿਦੇਸ਼ ਵਿੱਚ ਸਿੱਖ ਕੌਮ ਨੂੰ ਚੀਸ ਦੇ ਰਿਹਾ ਹੈ। ਜੋਗਾਨੰਗਲ ਨੇ ਕਿਹਾ ਕਿ ਅਮਰੀਕਾ ਵਿੱਚ ਇਸ ਪ੍ਰਤੀ ਜਾਗਰੂਕ ਲਹਿਰ ਖੜੀ ਕੀਤੀ ਜਾਵੇਗੀ ਅਤੇ ਅਕਾਲੀ ਸਰਕਾਰ ਦੇ ਕਿਸੇ ਵੀ ਮੈਂਬਰ ਨੂੰ ਅਮਰੀਕਾ ਦੇ ਸ਼ਹਿਰਾਂ ਵਿੱਚ ਜਨਤਕ ਪ੍ਰੋਗ੍ਰਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਮਰੀਕਾ ਦੀ ਸਰਕਾਰ ਨੂੰ ਪੰਜਾਬ ਅਤੇ ਭਾਰਤ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ।  ਇਸ ਸਮੇਂ ਹੋਰਨਾਂ ਤੋਂ ਇਲਾਵਾ ਕੈਨੇਡਾ ਤੋਂ ਸੁਖਮਿੰਦਰ ਸਿੰਘ ਹੰਸਰਾ, ਭਾਈ ਰਣਜੀਤ ਸਿੰਘ ਐਡਮੈਂਟਨ, ਗੁਰਜੋਤ ਸਿੰਘ ਐਡਮੈਂਟਨ, ਹਰਬੰਸ ਸਿੰਘ ਔਜਲਾ, ਪਰਮਿੰਦਰ ਸਿੰਘ ਪਾਂਗਲੀ, ਭਾਈ ਕਰਨੈਲ ਸਿੰਘ ਅਤੇ ਜਗਦੇਵ ਸਿੰਘ ਤੂਰ ਅਤੇ ਅਮਰੀਕਾ ਤੋਂ ਭਾਈ ਜਸਵਿੰਦਰ ਸਿੰਘ ਜੰਡੀ, ਭਾਈ ਪ੍ਰੀਤਮ ਸਿੰਘ ਜੋਗਾਨੰਗਲ, ਭਾਈ ਸੁਖਦੇਵ ਸਿੰਘ ਬੈਨੀਵਾਲ, ਭਾਈ ਹਰਮਿੰਦਰ ਸਿੰਘ ਸਮਾਣਾ, ਭਾਈ ਬਲਜੀਤ ਸਿੰਘ, ਭਾਈ ਦਲਜੀਤ ਸਿੰਘ, ਭਾਈ ਅਨਿੰਦਰਪਾਲ ਸਿੰਘ ਬੱਬੂ, ਭਾਈ ਗੁਰਮੀਤ ਸਿੰਘ ਖਾਲਸਾ, ਭਾਈ ਰਾਮ ਸਿੰਘ, ਤਰਸੇਮ ਸਿੰਘ ਖਾਲਸਾ ਹਰਮਿੰਦਰਪਾਲ ਸਿੰਘ, ਈਸ਼ਰ ਸਿੰਘ, ਭਜਨ ਸਿੰਘ ਭਿੰਡਰ, ਦਵਿੰਦਰ ਸਿੰਘ, ਦਰਸ਼ਨ ਸਿੰਘ, ਹਰਦੀਪ ਸਿੰਘ, ਰਵਿੰਦਰ ਸਿੰਘ ਕਾਹਲੋਂ ਅਤੇ ਲਖਬੀਰ ਸਿੰਘ ਪਟਵਾਰੀ ਵੀ ਬਿਆਨ ਜਾਰੀ ਕਰਨ ਵਾਲਿਆਂ ਚ ਸ਼ਾਮਿਲ ਹਨ।

468 ad

Submit a Comment

Your email address will not be published. Required fields are marked *