ਯੋਗੀ ਅਦਿੱਤਿਆਨਾਥ ਨੂੰ ਮਿਲਣ ਪਹੁੰਚੇ ਸਿੱਖ ਨੂੰ ਸੁਰੱਖਿਆ ਕਰਮੀਆਂ ਨੇ ਰੋਕ ਕੇ ਦਸਤਾਰ ਤੇ ਕਿਰਪਾਨ ਉਤਾਰਨ ਲਈ ਕਿਹਾ, ਕੀ ਇਹ ਗੁਲਾਮੀ ਨਹੀਂ?

ਨਵੀਂ ਦਿੱਲੀ 29 ਮਈ (ਮਨਪ੍ਰੀਤ ਸਿੰਘ ਖਾਲਸਾ): ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਮਿਲਣ ਪਹੁੰਚੇ ਇੱਕ ਸਿੱਖ ਨੂੰ ਸੁਰੱਖਿਆ ਕਰਮੀਆਂ ਨੇ ਰੋਕ ਕੇ ਦਸਤਾਰ ਤੇ ਕਿਰਪਾਨ ਉਤਾਰਨ ਲਈ ਕਿਹਾ। ਸਿੱਖ ਨੇ ਜਦੋਂ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਸੁਰੱਖਿਆ ਦਸਤੇ ਨੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਯੋਗੀ ਸ਼ੁੱਕਰਵਾਰ ਨੂੰ ਗੋਰਖ ਨਾਥ ਮੰਦਰ ਗਏ ਸਨ ਜਿੱਥੇ ਉਨ੍ਹਾਂ ਮੰਦਰ ਵਿੱਚ ਪਾਠ-ਪੂਜਾ ਕਰ ਰਹੇ ਲੋਕਾਂ ਦਾ ਹਾਲ-ਚਾਲ ਪੁੱਛਿਆ ਅਤੇ ਬਾਅਦ ਵਿੱਚ ਜਨਤਾ ਦਰਬਾਰ ਲਾਇਆ।

ਜਨਤਾ ਦਰਬਾਰ ਦੌਰਾਨ ਧਰਮਸ਼ਾਲਾ ਬਾਜ਼ਾਰ ਦੇ ਰਹਿਣ ਵਾਲੇ ਤੇਜਪਾਲ ਸਿੰਘ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ, ਪਰ ਸੁਰੱਖਿਆ ਕਰਮੀਆਂ ਨੇ ਤਲਾਸ਼ੀ ਲੈਣ ਹਿੱਤ ਤੇਜਪਾਲ ਸਿੰਘ ਨੂੰ ਰੋਕ ਲਿਆ ਤੇ ਕਿਰਪਾਨ ਉਤਾਰਨ ਨੂੰ ਕਿਹਾ। ਵਿਰੋਧ ਕਰਨ ‘ਤੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਤੇਜਪਾਲ ਸਿੰਘ ਨੇ ਕਿਰਪਾਨ ਉਤਾਰ ਕੇ ਦੇ ਦਿੱਤੀ। ਉਹ ਜਦ ਅੰਦਰ ਜਾਣ ਲੱਗਿਆ ਤਾਂ ਸੁਰੱਖਿਆ ਕਰਮੀਆਂ ਨੇ ਦਸਤਾਰ ਉਤਾਰ ਕੇ ਤਲਾਸ਼ੀ ਕਰਵਾਉਣ ਲਈ ਕਿਹਾ ਪਰ ਤੇਜਪਾਲ ਸਿੰਘ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।

ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੇ ਵੀ ਤੇਜਪਾਲ ਸਿੰਘ ਦਾ ਪੱਖ ਲਿਆ ਜਿਸ ਤੋਂ ਬਾਅਦ ਤੇਜਪਾਲ ਸਿੰਘ ਨੂੰ ਮੁੱਖ ਮੰਤਰੀ ਨੂੰ ਮਿਲਣ ਦਿੱਤਾ ਗਿਆ। ਯੋਗੀ ਨੂੰ ਮਿਲਣ ‘ਤੇ ਤੇਜਪਾਲ ਸਿੰਘ ਨੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਜ਼ਿਕਰ ਕੀਤਾ। ਇਸ ਤੋਂ ਮਗਰੋਂ ਮੁੱਖ ਮੰਤਰੀ ਨੇ ਸੁਰੱਖਿਆ ਕਰਮੀਆਂ ਨੂੰ ਸਮਝਾਉਣ ਲਈ ਆਪਣੇ ਨਿੱਜੀ ਸਕੱਤਰ ਨੂੰ ਹਦਾਇਤ ਕੀਤੀ।

ਤੇਜਪਾਲ ਸਿੰਘ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਯੋਗੀ ਨੂੰ ਮਿਲਣ ਆਉਂਦੇ ਰਹੇ ਹਨ ਪਰ ਪਹਿਲਾਂ ਅਜਿਹਾ ਕਦੇ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ, “੧੯੮੪ ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਯੂਪੀ ਵਿੱਚ ਅਜਿਹੀ ਘਟਨਾ ਸ਼ਾਇਦ ਪਹਿਲੀ ਵਾਰ ਵਾਪਰੀ ਹੈ ਜਦੋਂ ਕਿਸੇ ਸਰਦਾਰ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਕਰਵਾਉਣ ਲਈ ਕਿਹਾ ਗਿਆ ਹੋਵੇ। ਭਾਰਤ ਵਿੱਚ ਅਜਿਹਾ ਹੋਣਾ ਮੰਦਭਾਗਾ ਹੈ ਤੇ ਗੋਰਖਨਾਥ ਮੰਦਰ ਪਰਿਸਰ ਵਿੱਚ ਅਜਿਹਾ ਵਿਵਹਾਰ ਹੋਣਾ ਮੇਰੇ ਲਈ ਕਾਫੀ ਅਪਮਾਨਜਨਕ ਸੀ।”

468 ad

Submit a Comment

Your email address will not be published. Required fields are marked *