ਯੂ ਪੀ ਦੀਆਂ ਜੇਲਾਂ ਵਿੱਚ ਬੰਦ 3500 ਕੈਦੀ ਰਿਹਾ ਹੋਣਗੇ -ਰਾਮੂਵਾਲੀਆ

10ਮੋਹਾਲੀ ,4 ਮਈ ( ਪੀਡੀ ਬੇਉਰੋ ) ਯੂ ਪੀ ਦੇ ਜੇਲ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅੱਜ ਆਪਣੇ ਪੁਰਾਣੇ ਸਮਰਥਕਾਂ ਨੂੰ ਮਿਲਣ ਲਈ ਵਿਸ਼ੇਸ਼ ਰੂਪ ਚ ਆਪਣੇ ਪੁਰਾਣੇ ਹਲਕੇ ਮੋਹਾਲੀ ਦੇ ਫੇਸ 7 ਵਿੱਚ ਪੁੱਜੇ ਇੱਥੇ ਉਹ ਸਿਰਫ਼ 30 ਮਿੰਟ ਲਈ ਹੀ ਰੁਕੇ । ਇਸ ਮੌਕੇ ਉਨ੍ਹਾਂ ਦੀ ਧੀਅ ਬੀਬੀ ਅਮਨਜੋਤ ਕੌਰ ਰਾਮੂਵਾਲੀਆ (ਸਾਬਕਾ ਚੇਅਰਪਰਸਨ ਜਿਲਾ ਯੋਜਨਾ ਬੋਰਡ ਮੋਹਾਲੀ) ਵੀ ਉਨ੍ਹਾਂ ਦੇ ਨਾਲ ਸੀ । ਉਨ੍ਹਾਂ ਦਾ ਸਵਾਗਤ ਮੋਹਾਲੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਸਲੈਚ , ਇਸ਼ਪ੍ਰੀਤ ਸਿੰਘ ਵਿੱਕੀ ਸੁਧਾਰ (ਓ ਐਸ ਡੀ ) ਬਲਵੰਤ ਸਿੰਘ ਰਾਮੂਵਾਲੀਆ , ਕੁਲਦੀਪ ਸਿੰਘ ਪੀ ਏ ਟੂ ਬੀਬੀ ਅਮਨਜੋਤ ਕੌਰ ਰਾਮੂਵਾਲੀਆ , ਸਰਬਜੀਤ ਸਿੰਘ ਪਾਰਸ , ਸੀਨੀਅਰ ਅਕਾਲੀ ਨੇਤਾ ਪ੍ਰਦੀਪ ਸਿੰਘ ਭਾਰਜ ਅਤੇ ਮੋਹਾਲੀ ਦੇ ਹੋਰ ਪਤਵੰਤੇ ਸੱਜਣਾਂ ਵਲੋਂ ਮਿਲਕੇ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨੂੰ ਸਿਰੋਪਾ ਪਾਕੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2017 ਉੱਤੇ ਬੋਲਦਿਆ ਯੂਪੀ ਦੇ ਜੇਲ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਇਸ ਸਮੇਂ ਯੂ ਪੀ ਵਿੱਚ ਸਭ ਤੋਂ ਵੱਧ 70 ਫੀਸਦ ਸਿੱਖ ਵੋਟਰ ਸਮਾਜਵਾਦੀ ਪਾਰਟੀ ਦੇ ਨਾਲ ਹੈ ਅਤੇ ਬਾਕੀ ਦੇ ਸਿਰਫ਼ 30 ਫੀਸਦੀ ਸਿੱਖ ਵੋਟਰ ਬਸਪਾ ਅਤੇ ਕਾਂਗਰਸ ਦੇ ਨਾਲ ਹੈ ਅਤੇ ਅਕਾਲੀ ਦਲ ਅਤੇ ਸਮਾਜਵਾਦੀ ਪਾਰਟੀ ਵਲੋਂ ਮਿਲਕੇ ਚੋਣ ਲੜਨ ਉੱਤੇ ਅਕਾਲੀ ਦਲ ਨੂੰ ਅਤੇ ਸਮਾਜਵਾਦੀ ਪਾਰਟੀ ਨੂੰ ਫਾਇਦਾ ਮਿਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਕਾਲੀ ਦਲ ਸਮਾਜਵਾਦੀ ਪਾਰਟੀ ਦੇ ਨਾਲ ਮਿਲਕੇ ਯੂ ਪੀ ਵਿੱਚ ਚੋਣ ਲੜੇ ਤਾਂ ਇਹ ਗਠਬੰਧਨ ਭਾਰੀ ਬਹੁਮਤ ਦੇ ਪੰਜਾਬੀ ਗਿਣਤੀ ਵਾਲੇ ਇਲਾਕੋ ਵਿੱਚ ਸੀਟਾਂ ਜਿੱਤ ਸਕਦਾ ਹੈ । ਉਨ੍ਹਾਂ ਨੇ ਕਿਹਾ ਦੀ ਜਦੋਂ ਉਹ ਅਕਾਲੀ ਦਲ ਵਿੱਚ ਸਨ ਤਾਂ ਤੱਦ ਹੀ ਉਨ੍ਹਾਂ ਨੇ ਇਹ ਫੈਂਸਲਾ ਕੀਤਾ ਸੀ ਕਿ ਅਕਾਲੀ ਦਲ ਪਾਰਟੀ ਨੂੰ ਹਰਿਆਣਾ ਤੋਂ ਇਲਾਵਾ ਨਾਲ ਲਗਦੇ ਦੂਜੇ ਪ੍ਰਾਂਤਾਂ ਜਿਵੇਂ ਦੀ ਰਾਜਿਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਜਾਕੇ ਵੀ ਚੋਣਾਂ ਲੜਨੀਆ ਚਾਹੀਦੀਆਂ ਹਨ ਕਿਉ ਦੀ ਸਿਰਫ਼ ਸਿੱਖ ਹੀ ਨਹੀਂ ਬਹੁਸੰਖੀਆ ਵਿੱਚ ਪੰਜਾਬੀ ਵੀ ਇਨ੍ਹਾਂ ਰਾਜਾ ਦੇ ਵਿੱਚ ਰਹਿੰਦੇ ਹੈ ਅਤੇ ਪੰਜਾਬੀਆਂ ਦਾ ਬਹੁਤ ਵੱਡਾ ਵੋਟ ਬੈਂਕ ਇਨ੍ਹਾਂ ਰਾਜਾਂ ਚ ਮੌਜੂਦ ਹੈ ।

468 ad

Submit a Comment

Your email address will not be published. Required fields are marked *