ਯੂ.ਪੀ.ਏ. ਦਾ ਮਹਿੰਗਾਈ ਦੇ ਮੁੱਦੇ ਤੇ ਵਿਰੋਧ ਕਰਨ ਵਾਲੇ ਮੋਦੀ ਨੇ ਭਾਸ਼ਣ ’ਚ ਮਹਿੰਗਾਈ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ!

ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਕਿਵੇਂ ਮੁਕਤ ਕਰਵਾਉਣ ਹੈ। ਇਹੀ ਮੁੱਦਾ ਸਰਕਾਰਾਂ ਦੀ ਬਹਿਸ ਦਾ ਅਹਿਮ ਪਹਿਲੂ ਰਿਹਾ ਹੈ। ਯੂ. ਪੀ. ਏ. ਦੇ ਸ਼ਾਸਨ ’ਚ ਭਾਜਪਾ ਨੇ ਅਕਸਰ ਮਹਿੰਗਾਈ ਨੂੰ ਲੈ ਕੇ ਵਿਰੋਧੀ ਧਿਰ ਨੇ ਵਾਰ ਕੀਤੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਭਾਜਪਾ ਮਹਿੰਗਾਈ ਘੱਟ ਕਰਨ ਨੂੰ ਲੈ ਕੇ ਲੋਕਾਂ ਨੂੰ ਲਾਲਚ ਦਿੰਦੀ ਰਹੀ ਹੈ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਆਪਣੇ ਭਾਸ਼ਣਾਂ ’ਚ ਮਹਿੰਗਾਈ ਨੂੰ ਅਹਿਮ ਮੁੱਦਾ ਬਣਾ ਕੇ ਵਿਰੋਧੀ ਪਾਰਟੀਆਂ ’ਤੇ ਹਮਲਾ ਬੋਲਦੇ ਆਏ ਹਨ ਪਰ ਅੱਜ ਸੁਤੰਤਰਤਾ ਦਿਵਸ ਮੌਕੇ ਦਿੱਤੇ ਗਏ 66 ਮਿੰਟ ਦੇ ਭਾਸ਼ਣ ’ਚ ਮੋਦੀ ਨੇ ਮਹਿੰਗਾਈ ’ਤੇ ਇਕ ਸ਼ਬਦ ਵੀ ਨਹੀਂ ਕਿਹਾ। ਜਨਤਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਕਿ ਮੋਦੀ ਆਪਣੇ ਭਾਸ਼ਣ ਦੌਰਾਨ ਮਹਿੰਗਾਈ ’ਤੇ ਕੁਝ ਤਾਂ ਬੋਲਣਗੇ ਪਰ ਮਹਿੰਗਾਈ ’ਤੇ ਨਾ ਬੋਲ ਕੇ ਮੋਦੀ ਨੇ ਦੇਸ਼ ਦੀ ਜਨਤਾ ਨੂੰ ਨਿਰਾਸ਼ ਕਰ ਦਿੱਤਾ।

468 ad