ਯੂ. ਏ. ਈ. ‘ਚ ਛੇੜਛਾੜ ਮਾਮਲੇ ‘ਚ ਭਾਰਤੀਆਂ ਨੂੰ ਜੇਲ੍ਹ

ਦੁਬਈ—ਯੂ. ਏ. ਈ. ਵਿਚ ਦੋ ਮਹਿਲਾ ਸਹਿਮਕਰੀਆਂ ਦੇ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ 28 ਸਾਲ ਦੇ ਇਕ ਭਾਰਤੀ ਨੂੰ ਇਕ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 
Jailਇਸ ਵਿਅਕਤੀ ਦੀ ਪਛਾਣ ਉਸ ਦੇ ਐੱਸ. ਕੇ. ਦੇ ਰੂਪ ਵਿਚ ਹੋਈ ਹੈ। ਉਸ ਨੇ 27 ਸਾਲ ਦੀ ਨੇਪਾਲੀ ਮਹਿਲਾ ਅਤੇ 36 ਸਾਲਾ ਕੀਨੀਆਈ ਮਹਿਲਾ ਦੇ ਨਾਲ ਛੇੜਛਾੜ ਕੀਤੀ। ਦੋਵੇਂ ਮਹਿਲਾਵਾਂ ਸਫਾਈ ਕਰਮਚਾਰੀ ਦੇ ਤੌਰ ‘ਤੇ ਕੰਮ ਕਰਦੀਆਂ ਹਨ। 
‘ਗਲਫ ਨਿਊਜ਼’ ਦੇ ਅਨੁਸਾਰ ਐੱਸ. ਕੇ. ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।

468 ad