ਯੂਪੀ ਦੇ ਪੀਲੀਭੀਤ ਜੇਲ• ਵਿਚ ਮਾਰੇ ਗਏ ਸਿੱਖਾਂ ਦੇ ਹਥਿਆਰਿਆਂ ਨੂੰ ਸਾਹਮਣੇ ਲਿਆਕੇ ਕਰੜੀ ਤੋ ਕਰੜੀ ਸਜਾ ਦਿਵਾਈ ਜਾਵੇ : ਕਾਹਨ ਸਿੰਘ ਵਾਲਾ

2

ਫਰੀਦਕੋਟ, 14 ਮਈ (ਜਗਦੀਸ਼ ਕੁਮਾਰ ਬਾਂਬਾ) “ਪਿਛਲੇ ਦਿਨਂੀ ਯੂਪੀ ਦੇ ਪੀਲੀਭੀਤ ਜੇਲ ਵਿਚ 7 ਸਿੱਖਾਂ ਦੇ ਹਥਿਆਰਿਆਂ ਨੂੰ ਹਰ ਹਾਲਤ ਵਿਚ ਕੇਂਦਰ ਦੀ ਸਰਕਾਰ ਵੱਲੋ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਕਰੜੀ ਤੋ ਕਰੜੀ ਸਜਾ ਦਿਵਾਈ ਜਾਵੇ,ਉਕਤ ਵਿਚਾਰਾਂ ਦਾ ਪ੍ਰਗਟਾਂਵਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਇੱਕ ਪ੍ਰੈਸ ਬਿਆਨ ਰਾਹੀ ਜਾਰੀ ਕਰਦਿਆਂ ਦੱਸਿਆਂ ਕਿ ਪਹਿਲੇ ਸਮੇ ਦੌਰਾਨ ਵੀ ਪੁਲਿਸ ਤੇ ਸਿਵਲ ਅਫ਼ਸਰਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਦੇ ਹੋਏ ਹਿੰਦੁਸਤਾਨ ਵਿਚ ਵੱਸਣ ਵਾਲੇ ਸਿੱਖਾਂ ਨਾਲ ਘੋਰ ਜ਼ਬਰ-ਜੁਲਮ ਵੀ ਕੀਤੇ ਸਨ ਅਤੇ ਸਿੱਖਾਂ ਉਤੇ ਅਣਮਨੁੱਖੀ ਤਸੱਦਦ ਕਰਕੇ ਉਹਨਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ ਸੀ ,ਪਰ ਉਸ ਸਮੇਂ ਕੇਂਦਰ ਦੀ ਹਿੰਦੂਤਵ ਹਕੂਮਤ ਨੇ ਜ਼ਾਲਮਾਨਾਂ ਸੋਚ ਅਧੀਨ ਅਜਿਹੇ ਦੋਸ਼ੀ ਕਾਤਲ ਅਫ਼ਸਰਾਂ ਨੂੰ ਕਾਨੂੰਨ ਅਨੁਸਾਰ ਬਣਦੀਆ ਸਜ਼ਾਵਾਂ ਦੇਣ ਦੀ ਬਜਾਇ ਅਜਿਹੇ ਅਪਰਾਧੀਆਂ ਦੀ ਹਿਮਾਇਤ ਹੀ ਕਰਦੀ ਰਹੀ। ਅਜਿਹਾ ਹੀ ਹੁੱਣ ਫਿਰ ਹੋਇਆ ਜੋ ਅਤਿ ਦੁੱਖਦਾਇਕ ਅਤੇ ਅਪਰਾਧੀਆ ਨੂੰ ਸ਼ਹਿ ਦੇਣ ਵਾਲਾ ਅਣਮਨੁੱਖੀ ਵਰਤਾਰਾ ਹੈ, ਜੋ ਹੁਣ ਯੂਪੀ ਦੀ ਪੀਲੀਭੀਤ ਜੇਲ• ਵਿਚ 1994 ਤੋਂ ਬੰਦੀ 7 ਸਿੱਖਾਂ ਨੂੰ ਬੇਰਹਿੰਮੀ ਨਾਲ ਮਾਰ ਦਿੱਤਾ ਗਿਆ ਸੀ ਅਤੇ 20 ਦੇ ਕਰੀਬ ਸਿੱਖਾਂ ਨੂੰ ਜਖ਼ਮੀ ਕਰ ਦਿੱਤਾ ਗਿਆ ਸੀ,ਮੀਡੀਏ ਅਤੇ ਅਖ਼ਬਾਰਾਂ ਵੱਲੋ ਇਸ ਹੋਏ ਜੁਲਮ ਵਿਰੁੱਧ ਆਵਾਜ਼ ਉਠਾਕੇ ਸਿੱਖ ਕੌਮ ਦੇ ਕਾਤਲਾਂ ਨੂੰ ਬਣਦੀਆ ਸਜ਼ਾਵਾਂ ਦਿਵਾਉਣ ਦੇ ਉਦਮ ਹੋ ਰਹੇ ਹਨ, ਇਸ ਉਤੇ ਨਿਰਪੱਖਤਾ ਨਾਲ ਜਾਂਚ ਕਰਦੇ ਹੋਏ ਸਿੱਖ ਕੌਮ ਦੇ ਕਿਸੇ ਵੀ ਕਾਤਲ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਉਹਨਾਂ ਮ੍ਰਿਤਕ ਅਤੇ ਜਖ਼ਮੀ ਪੀੜਤ ਪਰਿਵਾਰਾਂ ਨੂੰ ਯੂਪੀ ਤੇ ਸੈਟਰ ਦੀਆਂ ਹਕੂਮਤਾਂ ਵੱਲੋ ਅੱਜ ਮਾਇਕ ਅਤੇ ਹੋਰ ਹਰ ਤਰ•ਾਂ ਦੀ ਮਦਦ ਦੇਣ ਦੇ ਇਨਸਾਨੀਅਤ ਦੇ ਤੌਰ ਤੇ ਫਰਜ ਨਿਭਾਉਣੇ ਬਣਦੇ ਹਨ। ਉਹਨਾਂ ਕਿਹਾ ਕਿ ਇਸੇ ਤਰ•ਾਂ 2002 ਵਿਚ ਗੁਜਰਾਤ ਵਿਚ ਬੀਬੀ ਈਸਰਤ ਜਹਾ ਅਤੇ ਸਹਾਬੂਦੀਨ ਨੂੰ ਗੁਜਰਾਤ ਦੀ ਪੁਲਿਸ ਦੇ ਪਾਂਡੇ ਨਾਮ ਦੇ ਪੁਲਿਸ ਅਫ਼ਸਰ ਨੇ ਝੂਠਾਂ ਮੁਕਾਬਲਾ ਵਿਖਾਕੇ ਨਿਰਦੋਸ਼ਾਂ ਨੂੰ ਮਾਰ ਦਿੱਤਾ ਸੀ, ਦੁੱਖ ਅਤੇ ਅਫਸੋਸ ਹੈ ਕਿ ਅਜਿਹੇ ਅਪਰਾਧੀ ਸੋਚ ਵਾਲੇ ਪੁਲਿਸ ਅਫ਼ਸਰ ਨੂੰ ਨਰਿੰਦਰ ਮੋਦੀ ਅਤੇ ਅੰਮਿਤ ਸ਼ਾਹ ਨੇ ਤਰੱਕੀ ਦੇ ਕੇ ਉਸ ਨੂੰ ਗੁਜਰਾਤ ਦਾ ਡੀਜੀਪੀ ਬਣਾ ਦਿੱਤਾ ਸੀ, ਜਿਵੇ ਪੰਜਾਬ ਵਿਚ ਜ਼ਬਰ-ਜੁਲਮ ਅਤੇ ਕਤਲੇਆਮ ਕਰਨ ਵਾਲੀ ਪੁਲਿਸ ਅਫ਼ਸਰਸ਼ਾਹੀ ਨੂੰ ਬੀਤੇ ਸਮੇਂ ਵਿਚ ਤਰੱਕੀਆ ਦੇ ਕੇ ਪੰਜਾਬ ਦੇ ਮਾਹੌਲ ਨੂੰ ਗਮਗੀਨ ਬਣਾਇਆ ਗਿਆ ਸੀ, ਉਸੇ ਪੈਟਰਨ ਤੇ ਗੁਜਰਾਤ ਵਿਚ ਵੀ ਅਜਿਹਾ ਰੁਝਾਨ ਹੋਇਆ, ਜੋ ਹੁਕਮਰਾਨਾਂ ਲਈ ਗੈਰ-ਇਨਸਾਨੀਅਤ ਅਤੇ ਅਤਿ ਸ਼ਰਮਿੰਦਗੀ ਵਾਲਾ ਅਮਲ ਹੈ, ਅਜਿਹੇ ਪ੍ਰਬੰਧ ਵਿਚ ਇਥੋ ਦੇ ਨਿਵਾਸੀਆ ਨੂੰ ਇਨਸਾਫ਼ ਕਿਵੇ ਮਿਲ ਸਕਦਾ ਹੈ ਅਤੇ ਇਥੇ ਜ਼ਮਹੂਰੀਅਤ ਕਦਰਾ-ਕੀਮਤਾ ਅਤੇ ਅਮਨ-ਚੈਨ ਨੂੰ ਕਿਵੇ ਕਾਇਮ ਰੱਖਿਆ ਜਾ ਸਕਦਾ ਹੈ ? ਇਹ ਪ੍ਰਸ਼ਨ ਅੱਜ ਇਥੋ ਦੇ ਅਮਨ-ਚੈਨ ਚਾਹੁੰਣ ਵਾਲੀਆ ਜਥੇਬੰਦੀਆਂ, ਸਖਸ਼ੀਅਤਾਂ ਲਈ ਅਤਿ ਗੰਭੀਰ ਵਿਸ਼ਾ ਬਣ ਚੁੱਕਾ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ “ਜਬੈ ਬਾਣਿ ਲਾਗਿਓ, ਤਬੈ ਰੋਸ ਜਾਗਿਓ” ਦੇ ਮਹਾਂਵਾਕ ਅਨੁਸਾਰ ਸਿੱਖ ਕੌਮ ਉਤੇ ਜਿਸ ਵੀ ਹਾਕਮ ਨੇ ਜ਼ਬਰ-ਜੁਲਮ ਕੀਤਾ, ਸਿੱਖ ਕੌਮ ਪਹਿਲੇ ਨਾਲੋ ਵੀ ਵਧੇਰੇ ਤਾਕਤਵਰ ਹੋ ਕੇ ਉਸ ਜ਼ਾਬਰ ਹੁਕਮਰਾਨ ਤੇ ਜੁਲਮ ਵਿਰੁੱਧ ਜੂਝਦੀ ਰਹੀ ਹੈ ਅਤੇ ਫ਼ਤਹਿ ਪ੍ਰਾਪਤ ਕਰਦੀ ਰਹੀ ਹੈ। ਹੁਕਮਰਾਨਾਂ ਨੂੰ ਸਿੱਖ ਕੌਮ ਦੇ ਇਸ ਸੁਭਾਅ ਤੋ ਵਾਕਫ਼ੀਅਤ ਰੱਖਣੀ ਚਾਹੀਦੀ ਹ,ਇਸ ਲਈ ਬਿਹਤਰ ਹੋਵੇਗਾ ਕਿ ਸਿੱਖ ਕੌਮ ਤੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਤਰੀਕੇ ਆਪਣੇ ਕੀਤੇ ਜਾਣ ਵਾਲੇ ਪਾਪਾ ਤੋਂ ਤੋਬਾ ਕਰ ਲੈਣ।

468 ad

Submit a Comment

Your email address will not be published. Required fields are marked *