ਯੂਪੀ ਦੇ ਪੀਲੀਭੀਤ ਜੇਲ੍ਹ ਵਿਚ ਸਾਜ਼ਸੀ ਢੰਗ ਨਾਲ ਮਾਏ ਗਏ 7 ਸਿੱਖਾਂ ਦੇ ਕਾਤਲਾਂ ਨੂੰ ਸਾਹਮਣੇ ਲਿਆਕੇ ਬਣਦੀ ਸਜ਼ਾ ਦਿਵਾਈ ਜਾਵੇ : ਟਿਵਾਣਾ

iqbal singh tiwana (2)ਫ਼ਤਹਿਗੜ੍ਹ ਸਾਹਿਬ, 12 ਮਈ (ਪੀ ਡੀ ਬਿਊਰੋ ) “ਬੀਤੇ ਸਮੇਂ ਵਿਚ 1994 ਵਿਚ ਮੁਤੱਸਵੀ ਸੋਚ ਦੇ ਗੁਲਾਮ ਬਣੇ ਪੁਲਿਸ ਤੇ ਸਿਵਲ ਅਫ਼ਸਰਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਦੇ ਹੋਏ ਹਿੰਦ ਵਿਚ ਵੱਸਣ ਵਾਲੇ ਸਿੱਖਾਂ ਨਾਲ ਘੋਰ ਜ਼ਬਰ-ਜੁਲਮ ਵੀ ਕੀਤੇ ਸਨ ਅਤੇ ਸਿੱਖਾਂ ਉਤੇ ਅਣਮਨੁੱਖੀ ਤਸੱਦਦ ਕਰਕੇ ਉਹਨਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ ਸੀ । ਪਰ ਉਸ ਸਮੇਂ ਸੈਟਰ ਦੀ ਹਿੰਦੂਤਵ ਹਕੂਮਤ ਨੇ ਜ਼ਾਲਮਾਨਾਂ ਸੋਚ ਅਧੀਨ ਅਜਿਹੇ ਦੋਸ਼ੀ ਕਾਤਲ ਅਫ਼ਸਰਾਂ ਨੂੰ ਕਾਨੂੰਨ ਅਨੁਸਾਰ ਬਣਦੀਆ ਸਜ਼ਾਵਾਂ ਦੇਣ ਦੀ ਬਜਾਇ ਅਜਿਹੇ ਅਪਰਾਧੀਆਂ ਦੀ ਸਰਪ੍ਰਸਤੀ ਹੀ ਕਰਦੀ ਰਹੀ । ਅਜਿਹਾ ਅਮਲ ਹਿੰਦ ਦੇ ਕਈ ਸੂਬਿਆਂ ਵਿਚ ਹੋਇਆ ਜੋ ਅਤਿ ਦੁੱਖਦਾਇਕ ਅਤੇ ਅਪਰਾਧੀਆ ਨੂੰ ਸਹਿ ਦੇਣ ਵਾਲਾ ਅਣਮਨੁੱਖੀ ਵਰਤਾਰਾ ਹੈ । ਜੋ ਹੁਣ ਯੂਪੀ ਦੀ ਪੀਲੀਭੀਤ ਜੇਲ੍ਹ ਵਿਚ 1994 ਤੋਂ ਬੰਦੀ 7 ਸਿੱਖਾਂ ਨੂੰ ਬੇਰਹਿੰਮੀ ਨਾਲ ਮਾਰ ਦਿੱਤਾ ਗਿਆ ਸੀ ਅਤੇ 20 ਦੇ ਕਰੀਬ ਸਿੱਖਾਂ ਨੂੰ ਜਖ਼ਮੀ ਕਰ ਦਿੱਤਾ ਗਿਆ ਸੀ, ਉਸ ਜ਼ਬਰ-ਜੁਲਮ ਦੀ ਆਵਾਜ਼ ਹਿੰਦ ਅਤੇ ਕੌਮਾਤਰੀ ਫਿਜਾ ਵਿਚ ਅੱਜ ਵੀ ਗੂੰਜ ਰਹੀ ਹੈ । ਮੀਡੀਏ ਅਤੇ ਅਖ਼ਬਾਰਾਂ ਵੱਲੋ ਇਸ ਹੋਏ ਜੁਲਮ ਵਿਰੁੱਧ ਆਵਾਜ਼ ਉਠਾਕੇ ਸਿੱਖ ਕੌਮ ਦੇ ਕਾਤਲਾਂ ਨੂੰ ਬਣਦੀਆ ਸਜ਼ਾਵਾਂ ਦਿਵਾਉਣ ਦੇ ਉਦਮ ਹੋ ਰਹੇ ਹਨ, ਇਸ ਉਤੇ ਨਿਰਪੱਖਤਾ ਨਾਲ ਜਾਂਚ ਕਰਦੇ ਹੋਏ ਸਿੱਖ ਕੌਮ ਦੇ ਕਿਸੇ ਵੀ ਕਾਤਲ ਨੂੰ ਬਖਸਿਆ ਨਹੀਂ ਜਾਣਾ ਚਾਹੀਦਾ ਅਤੇ ਉਹਨਾਂ ਮ੍ਰਿਤਕ ਅਤੇ ਜਖ਼ਮੀ ਪੀੜਤ ਪਰਿਵਾਰਾਂ ਨੂੰ ਯੂਪੀ ਤੇ ਸੈਟਰ ਦੀਆਂ ਹਕੂਮਤਾਂ ਵੱਲੋ ਅੱਜ ਮਾਇਕ ਅਤੇ ਹੋਰ ਹਰ ਤਰ੍ਹਾਂ ਦੀ ਮਦਦ ਦੇਣ ਦੇ ਇਨਸਾਨੀਅਤ ਦੇ ਤੌਰ ਤੇ ਫਰਜ ਨਿਭਾਉਣੇ ਬਣਦੇ ਹਨ ।”

ਇਹ ਵਿਚਾਰ ਸ਼ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਤੋਂ 22 ਸਾਲ ਪਹਿਲੇ ਯੂਪੀ ਦੀ ਪੀਲੀਭੀਤ ਜੇਲ੍ਹ ਵਿਚ ਪੁਲਿਸ ਅਧਿਕਾਰੀਆਂ ਵੱਲੋ ਹਿੰਦੂਤਵ ਸੋਚ ਅਧੀਨ ਸਿੱਖਾਂ ਨਾਲ ਹੋਏ ਜ਼ਬਰ-ਜੁਲਮ ਨੂੰ ਹੁਕਮਰਾਨਾਂ ਦੇ ਮੱਥੇ ਉਤੇ ਡੂੰਘਾਂ ਕਾਲਾ ਕਲੰਕ ਕਰਾਰ ਦਿੰਦੇ ਹੋਏ, ਦੋਸ਼ੀਆਂ ਨੂੰ ਬਣਦੀਆ ਕਾਨੂੰਨੀ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਸੇ ਤਰ੍ਹਾਂ 2002 ਵਿਚ ਗੁਜਰਾਤ ਵਿਚ ਬੀਬੀ ਈਸਰਤ ਜਹਾ ਅਤੇ ਸਹਾਬੂਦੀਨ ਨੂੰ ਗੁਜਰਾਤ ਦੀ ਪੁਲਿਸ ਦੇ ਪਾਂਡੇ ਨਾਮ ਦੇ ਪੁਲਿਸ ਅਫ਼ਸਰ ਨੇ ਝੂਠਾਂ ਮੁਕਾਬਲਾ ਵਿਖਾਕੇ ਨਿਰਦੋਸ਼ਾਂ ਨੂੰ ਮਾਰ ਦਿੱਤਾ ਸੀ । ਦੁੱਖ ਅਤੇ ਅਫਸੋਸ ਹੈ ਕਿ ਅਜਿਹੇ ਅਪਰਾਧੀ ਸੋਚ ਵਾਲੇ ਪੁਲਿਸ ਅਫ਼ਸਰ ਨੂੰ ਸ੍ਰੀ ਨਰਿੰਦਰ ਮੋਦੀ ਅਤੇ ਅੰਮਿਤ ਸਾਹ ਨੇ ਤਰੱਕੀ ਦੇ ਕੇ ਉਸ ਨੂੰ ਗੁਜਰਾਤ ਦਾ ਡੀਜੀਪੀ ਬਣਾ ਦਿੱਤਾ ਸੀ । ਜਿਵੇ ਪੰਜਾਬ ਵਿਚ ਜ਼ਬਰ-ਜੁਲਮ ਅਤੇ ਕਤਲੇਆਮ ਕਰਨ ਵਾਲੀ ਪੁਲਿਸ ਅਫ਼ਸਰਸ਼ਾਹੀ ਨੂੰ ਬੀਤੇ ਸਮੇਂ ਵਿਚ ਤਰੱਕੀਆ ਦੇ ਕੇ ਪੰਜਾਬ ਦੇ ਮਾਹੌਲ ਨੂੰ ਗਮਗੀਨ ਬਣਾਇਆ ਗਿਆ ਸੀ, ਉਸੇ ਪੈਟਰਨ ਤੇ ਗੁਜਰਾਤ ਵਿਚ ਵੀ ਅਜਿਹਾ ਰੁਝਾਨ ਹੋਇਆ । ਜੋ ਹੁਕਮਰਾਨਾਂ ਲਈ ਗੈਰ-ਇਨਸਾਨੀਅਤ ਅਤੇ ਅਤਿ ਸਰਮਿੰਦਗੀ ਵਾਲਾ ਅਮਲ ਹੈ । ਅਜਿਹੇ ਪ੍ਰਬੰਧ ਵਿਚ ਇਥੋ ਦੇ ਨਿਵਾਸੀਆ ਨੂੰ ਇਨਸਾਫ਼ ਕਿਵੇ ਮਿਲ ਸਕਦਾ ਹੈ ਅਤੇ ਇਥੇ ਜ਼ਮਹੂਰੀਅਤ ਕਦਰਾ-ਕੀਮਤਾ ਅਤੇ ਅਮਨ-ਚੈਨ ਨੂੰ ਕਿਵੇ ਕਾਇਮ ਰੱਖਿਆ ਜਾ ਸਕਦਾ ਹੈ ? ਇਹ ਪ੍ਰਸ਼ਨ ਅੱਜ ਇਥੋ ਦੇ ਅਮਨ-ਚੈਨ ਚਾਹੁੰਣ ਵਾਲੀਆ ਜਥੇਬੰਦੀਆਂ, ਸਖਸ਼ੀਅਤਾਂ ਲਈ ਅਤਿ ਗੰਭੀਰ ਵਿਸ਼ਾ ਬਣ ਚੁੱਕਾ ਹੈ । ਸ਼ ਟਿਵਾਣਾ ਨੇ ਅੱਗੇ ਚੱਲਕੇ ਕਿਹਾ ਕਿ ਜੋ ਬੈਂਸ ਭਰਾ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਨ, ਰਿਸ਼ਵਤਖੋਰੀ ਅਤੇ ਸਮਾਜਿਕ ਬੁਰਾਈਆ ਵਿਰੁੱਧ ਲੋਕ ਹੱਕਾਂ ਲਈ ਜੂਝ ਰਹੇ ਹਨ, ਉਹਨਾਂ ਉਤੇ ਪੰਜਾਬ ਪੁਲਿਸ ਵੱਲੋ ਝੂਠੇ ਕੇਸ ਪਾ ਕੇ ਤਾਨਾਸ਼ਾਹੀ ਸੋਚ ਅਧੀਨ ਗ੍ਰਿਫ਼ਤਾਰੀਆ ਕਰਨਾ ਅਤੇ ਲੋਕ ਆਵਾਜ਼ ਨੂੰ ਜ਼ਬਰੀ ਦਬਾਉਣ ਦੇ ਅਮਲ ਪੰਜਾਬੀਆਂ ਅਤੇ ਸਿੱਖ ਕੌਮ ਲਈ ਅਸਹਿ ਹਨ । ਪੰਜਾਬ ਦੀ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸਾ ਦੀ ਪਵਿੱਤਰ ਧਰਤੀ ਤੇ ਬੀਤੇ ਸਮੇਂ ਵਿਚ ਤਾਨਾਸ਼ਾਹੀ ਸੋਚ ਕਦੀ ਵੀ ਭਾਰੂ ਨਹੀਂ ਹੋਈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਇਥੋ ਦੇ ਨਿਵਾਸੀ ਅਜਿਹੀਆ ਵਧੀਕੀਆਂ ਤੇ ਬੇਇਨਸਾਫ਼ੀਆਂ ਨੂੰ ਪ੍ਰਵਾਨ ਕਰਨਗੇ ।

ਉਹਨਾਂ ਕਿਹਾ ਕਿ ਸਿੱਖ ਕੌਮ ਅਤੇ ਪੰਜਾਬ ਦਾ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ “ਜਬੈ ਬਾਣਿ ਲਾਗਿਓ, ਤਬੈ ਰੋਸ ਜਾਗਿਓ” ਦੇ ਮਹਾਂਵਾਕ ਅਨੁਸਾਰ ਸਿੱਖ ਕੌਮ ਉਤੇ ਜਿਸ ਵੀ ਹਾਕਮ ਨੇ ਜ਼ਬਰ-ਜੁਲਮ ਕੀਤਾ, ਸਿੱਖ ਕੌਮ ਪਹਿਲੇ ਨਾਲੋ ਵੀ ਵਧੇਰੇ ਤਾਕਤਵਰ ਹੋ ਕੇ ਉਸ ਜ਼ਾਬਰ ਹੁਕਮਰਾਨ ਤੇ ਜੁਲਮ ਵਿਰੁੱਧ ਜੂਝਦੀ ਰਹੀ ਹੈ ਅਤੇ ਫ਼ਤਹਿ ਪ੍ਰਾਪਤ ਕਰਦੀ ਰਹੀ ਹੈ । ਹੁਕਮਰਾਨਾਂ ਨੂੰ ਸਿੱਖ ਕੌਮ ਦੇ ਇਸ ਸੁਭਾਅ ਤੋ ਵਾਕਫ਼ੀਅਤ ਰੱਖਣੀ ਚਾਹੀਦੀ ਹੈ ਇਸ ਲਈ ਬਿਹਤਰ ਹੋਵੇਗਾ ਕਿ ਸਿੱਖ ਕੌਮ ਤੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਤਰੀਕੇ ਆਪਣੇ ਕੀਤੇ ਜਾਣ ਵਾਲੇ ਪਾਪਾ ਤੋਂ ਤੋਬਾ ਕਰ ਲੈਣ ਅਤੇ ਜਿਨ੍ਹਾਂ ਵੀ ਸਿੱਖਾਂ ਨੂੰ ਮੰਦਭਾਵਨਾ ਅਧੀਨ ਜੇਲ੍ਹਾਂ ਵਿਚ ਲੰਮੇ ਸਮੇਂ ਤੋ ਬੰਦੀ ਬਣਾਇਆ ਹੋਇਆ ਹੈ, ਉਹਨਾਂ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਕਰਨ ਅਤੇ ਸਿੱਖ ਕੌਮ ਦੇ ਕਾਤਲਾ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਕੇ ਇਨਸਾਫ਼ ਦੇਣ । ਸ਼ ਟਿਵਾਣਾ ਨੇ ਸੀਬੀਐਸਈ ਦੇ ਦਿੱਲੀ ਦੇ ਸਿਲੇਬਸ ਵਿਚ ਸੱਤਵੀ ਅਤੇ ਦੂਜੀ ਕਲਾਸ ਵਿਚ ਸਿੱਖ ਧਰਮ ਨਾਲ ਸੰਬੰਧਤ ਪੰਜ ਪਿਆਰਿਆ ਦੇ ਨਾਮ ਦੇਣ ਦੀ ਬਜਾਇ ਕੇਵਲ ਚਾਰ ਪਿਆਰਿਆ ਦੇ ਸਿਲੇਬਸ ਵਿਚ ਨਾਮ ਦੇ ਕੇ ਪੰਜ ਪਿਆਰਿਆ ਪ੍ਰਤੀ ਇਥੋ ਦੇ ਨਿਵਾਸੀਆ ਅਤੇ ਸਿੱਖ ਕੌਮ ਦੇ ਬੱਚਿਆਂ ਵਿਚ ਭੰਬਲਭੂਸਾ ਪਾਉਣ ਦੀ ਮੰਦਭਾਵਨਾ ਅਧੀਨ ਬਜਰ ਗੁਸਤਾਖੀ ਕੀਤੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਿੰਦ ਦੇ ਸਿਖਿਆ ਵਜ਼ੀਰ, ਹਿੰਦ ਹਕੂਮਤ ਅਤੇ ਦਿੱਲੀ ਦੇ ਸੀਬੀਐਸਈ ਨੂੰ ਇਸ ਸੰਬੰਧੀ ਖ਼ਬਰਦਾਰ ਕਰਦੀ ਹੋਈ ਸਿੱਖ ਕੌਮ ਬਾਰੇ ਦਿੱਤੇ ਗਏ ਗਲਤ ਤੱਥਾ ਨੂੰ ਤੁਰੰਤ ਸਹੀ ਕਰਨ ਅਤੇ ਇਸ ਸਾਜ਼ਿਸ ਵਿਚ ਸ਼ਾਮਿਲ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਬਣਦੀ ਸਜ਼ਾ ਦੇਣ ਦੀ ਪੁਰਜੋਰ ਮੰਗ ਕਰਦੀ ਹੈ ਤਾਂ ਕਿ ਕੋਈ ਵੀ ਸਰਕਾਰੀ ਪੱਧਰ ਤੇ ਬੱਚਿਆਂ ਦੇ ਸਿਲੇਬਸ ਵਿਚ ਸਿੱਖ ਧਰਮ ਤੇ ਸਿੱਖ ਕੌਮ ਬਾਰੇ ਗਲਤ ਲਿਖਤਾ ਨਾ ਦੇ ਸਕੇ।

468 ad

Submit a Comment

Your email address will not be published. Required fields are marked *