ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਸਫਾਈ ਸੇਵਕ ਵਾਪਿਸ ਨੌਕਰੀ ‘ਤੇ ਰੱਖੇ – ਚਾਰ ਮਹੀਨੇ ਦੇ ਧਰਨੇ ਬਾਅਦ ਹੋਈ ਸੁਣਵਈਂ

FDK 3ਫ਼ਰੀਦਕੋਟ, 11 ਮਈ (ਜਗਦੀਸ਼ ਕੁਮਾਰ ਬਾਂਬਾ ) ਪਿਛਲੇ ਚਾਰ ਮਹੀਨਿਆਂ ਤੋਂ ਆਪਣੀ ਨੌਕਰੀ ਨੂੰ ਬਹਾਲ ਕਰਨ ਅਤੇ ਹੋਰ ਮੰਗਾਂ ਨੂੰ ਲੈਕੇ ਧਰਨੇ ‘ਤੇ ਬੈਠੇ ਬਾਬਾ ਫ਼ਰੀਦ ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਦੇ ਫਾਰਗ ਕੀਤੇ ਕੱਚਾ ਸਫਾਈ ਸੇਵਕਾਂ ਨੂੰ ਦੁਬਾਰਾ ਨੌਕਰੀ ‘ਤੇ ਰੱਖਣ ਦੇ ਦਿੱਤੇ ਭਰੋਸੇ ਤੋਂ ਬਾਅਦ ਸਮੂਹ ਸਫਾਈ ਸੇਵਕਾਂ ਅਤੇ ਉਨ•ਾਂ ਦੇ ਸਹਿਯੋਗ ਵਿੱਚ ਬੈਠੇ ਹੋਰ ਭਰਤਾਰੀ ਜੱਥੇਬੰਦੀਆਂ ਵੱਲੋਂ ਅੱਜ ਧਰਨਾ ਸਮਾਪਤ ਕੀਤਾ ਗਿਆ। ਜਿਕਰਯੋਗ ਹੈ ਕਿ ਪਿਛਲੇ ਪੰਜ ਦਿਨਾਂ ਤੋਂ ਇਨ•ਾ ਸਫਾਈ ਸੇਵਕਾਂ ਦੇ ਤਿੰਨ ਆਗੂ ਵਿਸ਼ਾਲ, ਸਲੀਮ ਅਤੇ ਤਰਸੇਮ ਸਥਾਨਕ ਸਿਵਲ ਹਸਪਤਾਲ ਵਿਖੇ ਪਾਣੀ ਵਾਲੀ ਟੈਂਕੀ ‘ਤੇ ਚੜ•ੇ ਹੋਏ ਸਨ ਅਤੇ ਬਾਕੀ ਹੋਰ ਜੱਥੇਬੰਦੀਆਂ ਸਹਿਯੋਗ ਵਿੱਚ ਟੈਂਕੀ ਦੇ ਥੱਲੇ ਧਰਨੇ ‘ਤੇ ਬੈਠੀਆਂ ਸਨ। ਅੱਜ ਬਲਜੀਤ ਸਿੰਘ ਬਰਾੜ, ਵੀਰਇੰਦਰਜੀਤ ਸਿੰਘ, ਓਮ ਪ੍ਰਕਾਸ਼ ਬੋਹਿਤ, ਸੁਬਾ ਪ੍ਰਧਾਨ ਭਵਾਧਸ, ਸਟੇਟ ਕਮੇਟੀ ਆਗੂ ਜਗਜੀਤ ਪਾਲ, ਜਤਿੰਦਰ ਕੁਮਾਰ, ਅਵਤਾਰ ਸਿੰਘ ਗਿੱਲ, ਸੁਖਬੀਰ ਸਿੰਘ ਪੱਖੀ, ਰਾਜ ਕੁਮਾਰ ਅਤੇ ਹੋਰ ਆਗੂਆਂ ਵੱਲੋਂ ਵਿਧਾਇਕ ਦੀਪ ਮਲਹੋਤਰਾ ਨੂੰ ਮਿਲ ਕੇ ਮੰਗਾਂ ਤੋਂ ਜਾਣੂੰ ਕਰਵਾਇਆ ਗਿਆ। ਦੀਪ ਮਲਹੋਤਰਾ ਵੱਲੋਂ ਤੁਰੰਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨਾਲ ਗਲਬਾਤ ਕਰਕੇ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਇਆ ਗਿਆ। ਦੀਪ ਮਲਹੋਤਰਾ ਨੇ ਸਿਵਲ ਹਸਪਤਾਲ ਵਿਖੇ ਧਰਨੇ ਵਾਲੀ ਜਗ•ਾ ‘ਤੇ ਪਹੁੰਚ ਕੇ ਟੈਂਕੀ ‘ਤੇ ਚੜ•ੇ ਆਗੂਆਂ ਨੂੰ ਥੱਲੇ ਉਤਾਰ ਕੇ ਜੂਸ ਪਿਆਇਆ ਅਤੇ ਉਨ•ਾਂ ਦਾ ਧਰਨਾ ਸਮਾਪਤ ਕਰਵਾਇਆ। ਇਸ ਸਮੇਂ ਉਨ•ਾਂ ਨਾਲ ਰਜਿਸਟਰਾਰ ਡਾ: ਡੀ.ਐਸ. ਸਿੱਧੂ, ਡਾ: ਐੱਸ.ਪੀ. ਸਿੰਘ, ਮੈਡੀਕਲ ਸੁਪਰਡੈਂਟ ਡਾ: ਜੇ.ਪੀ. ਸਿੰਘ, ਰਾਕੇਸ਼ ਕੁਮਾਰ ਹੈਪੀ ਠੇਕੇਦਾਰ ਆਦਿ ਹਾਜਰ ਸਨ।

468 ad

Submit a Comment

Your email address will not be published. Required fields are marked *